Home » ਪਾਪਾਟੋਏਟੋਏ ‘ਚ ਗੁਆਂਢੀਆਂ ਵਿੱਚ ਹੋਈ ਲੜਾਈ ਬਣੀ ਹਿੰਸਕ…
Home Page News • New Zealand Local News • NewZealand

ਪਾਪਾਟੋਏਟੋਏ ‘ਚ ਗੁਆਂਢੀਆਂ ਵਿੱਚ ਹੋਈ ਲੜਾਈ ਬਣੀ ਹਿੰਸਕ…

Spread the news

ਆਕਲੈਂਡ (ਬਲਜਿੰਦਰ ਸਿੰਘ) ਬੀਤੀ ਰਾਤ ਦੱਖਣੀ ਆਕਲੈਂਡ ਵਿੱਚ ਦੋ ਲੋਕਾਂ ਦਰਮਿਆਨ ਹੋਈ ਇੱਕ ਬਹਿਸ ਹਿੰਸਕ ਹੋ ਜਾਣ ਤੋਂ ਬਾਅਦ ਭਾਰੀ ਪੁਲਿਸ ਪਾਰਟੀ ਦੇ ਪਹੁੰਚਣ ਦੀ ਖਬਰ ਹੈ।ਕਾਉਂਟੀਜ਼ ਮੈਨੂਕਾਉ ਵੈਸਟ ਪੁਲਿਸ ਦੇ ਕਾਰਜਕਾਰੀ ਇੰਸਪੈਕਟਰ ਸਟੀਵ ਐਲਬੇਰੀ ਨੇ ਕਿਹਾ ਕਿ ਪੁਲਿਸ ਨੂੰ ਮੰਗਲਵਾਰ ਰਾਤ 10:30 ਵਜੇ ਪਾਪਾਟੋਏਟੋਏ ਵਿੱਚ ਰੀਗਨ ਰੋਡ ਦੇ ਇੱਕ ਪਤੇ ‘ਤੇ ਬੁਲਾਇਆ ਗਿਆ ਸੀ ਜਿੱਥੇ ਗੁਆਂਢੀਆਂ ਵਿੱਚ ਹੋਈ ਹੋਈ ਲੜਾਈ ਨੇ ਹਿੰਸਕ ਰੂਪ ਧਾਰ ਲਿਆ।ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ 22 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਅਗਲੇ ਹਫ਼ਤੇ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।