Home » ਅਮਰੀਕਾ ‘ਚ ਕੰਮ ਦੌਰਾਨ ਪੰਜਾਬੀ ਦੀ ਗੋਲੀਆਂ ਮਾਰ ਕੀਤੀ ਹੱਤਿਆ…
Home Page News • India • India News • World • World News

ਅਮਰੀਕਾ ‘ਚ ਕੰਮ ਦੌਰਾਨ ਪੰਜਾਬੀ ਦੀ ਗੋਲੀਆਂ ਮਾਰ ਕੀਤੀ ਹੱਤਿਆ…

Spread the news

ਕੈਲੀਫੋਰਨੀਆ ਸੂਬੇ ਵਿੱਚ ਇੱਕ ਬੰਦੂਕਧਾਰੀ ਵਿਅਕਤੀ ਵੱਲੋਂ ਰਾਤ ਨੂੰ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਕੋਵੀਨਾ ਵਿਖੇਂ ਇੱਕ ਸ਼ਰਾਬ ਦੇ ਸਟੋਰ ਵਿੱਚ ਦਾਖਿਲ ਹੋ ਕੇ ਲੁੱਟ ਦੌਰਾਨ ਉੱਥੇ ਕੰਮ ਕਰਦੇ ਇੱਕ ਪੰਜਾਬੀ ਮੂਲ ਦੇ ਕਰਮਚਾਰੀ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।ਇਹ ਘਟਨਾ ਰਾਤ ਕਰੀਬ 8:45 ਵਜੇ ਦੇ ਕਰੀਬ ਵਾਪਰੀ। ਇਹ ਸਟੋਰ ਕੋਵੀਨਾ ਸ਼ਹਿਰ ਦੇ 1413 ਵੈਸਟ ਪੁਏਨਟੇ ਐਵੇਨਿਊ ਵਿਖੇ ਸਥਿੱਤ ਹੈ। ਜਿਸ ਦਾ ਨਾਂ ਬਿਗ ਬੌਬਜ਼ ਲਿਕਰਸ ਐਂਡ ਮਾਰਕਿਟ ਸਟੋਰ ਹੈ।ਵੈਸਟ ਕੋਵਿਨਾ ਪੁਲਿਸ ਵਿਭਾਗ ਦੇ ਅਨੁਸਾਰ, ਉੱਥੇ ਕੰਮ ਕਰਦੇ ਕਰਮਚਾਰੀ ਨੂੰ ਉਸ ਵੇਲੇ ਗੋਲੀ ਮਾਰ ਦਿੱਤੀ ਗਈ ਜਦੋਂ ਉਸਨੇ ਲੁਟੇਰਿਆ ਨੂੰ ਚੋਰੀ ਕਰਨ ਤੋਂ ਰੋਕਣ ਅਤੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤਾ।ਕੈਮਰਿਆਂ ਦੀ ਫੁਟੇਜ ਵਿੱਚ ਆਇਆ, ਕਿ ਲੁਟੇਰੇ ਸ਼ਰਾਬ ਦੀਆਂ ਕੁਝ ਬੋਤਲਾਂ ਲੈ ਕੇ ਭੱਜ ਗਏ, ਜਿਸ ਕਾਰਨ ਕੰਮ ਕਰਦੇ ਕਰਮਚਾਰੀ ਨੇ ਉਨ੍ਹਾਂ ਦਾ ਪਿੱਛਾ ਕੀਤਾ। ਉਦੋਂ ਹੀ ਉਨ੍ਹਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਗੋਲੀ ਨਾਲ ਜ਼ਖਮੀ ਹਾਲਤ ਵਿੱਚ ਪਾਇਆ।ਅਤੇ ਉਸ ਨੂੰ  ਸਥਾਨਕ ਪੈਰਾਮੈਡਿਕਸ ਹਸਪਤਾਲ ਵਿੱਖੇ ਪਹੁੰਚਾਇਆ ਜਿੱਥੇ ਬਾਅਦ ਵਿੱਚ ਉਸ ਦੀ ਕੁਝ ਘੰਟਿਆਂ ਬਾਅਦ ਮੌਤ ਹੋ ਗਈ।ਮ੍ਰਿਤਕ ਦੀ ਪਛਾਣ 34 ਸਾਲਾ ਦੇ ਕਰਨਵੀਰ ਸਿੰਘ ਦੇ ਵਜੋਂ ਕੀਤੀ ਗਈ ਹੈ।ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਪਟਿਆਲ਼ਾ ਦੇ ਸਮਾਣਾ ਲਾਗੇ ਪੈਂਦੇ ਪਿੰਡ ਤਲਵੰਡੀ ਸੀ।ਸ਼ਰਾਬ ਸਟੋਰ ਦੇ ਮਾਲਕ, ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਉਸ  ਦਾ ਜੀਜਾ ਸੀ। ਜੋ ਆਪਣੇ ਪਿੱਛੇ ਆਪਣੀ ਪਤਨੀ ਅਤੇ 12 ਸਾਲ ਦਾ ਇਕ ਬੇਟਾ  ਛੱਡ ਗਿਆ ਹੈ।ਅਤੇ ਉਹ ਅਗਲੇ ਸਾਲ ਆਪਣੇ ਪਰਿਵਾਰ ਨੂੰ ਅਮਰੀਕਾ ਲਿਆਉਣ ਦੀ ਯੋਜਨਾ ਬਣਾ ਰਿਹਾ ਸੀ ਤਾਂ ਜੋ ਉਹ ਵਧੀਆ ਜੀਵਨ ਬਤੀਤ ਕਰ ਸਕਣ।ਪਰ ਪ੍ਰਰਮਾਤਮਾ ਕੁਝ ਹੋਰ ਮਨਜ਼ੂਰ ਸੀ।