Home » ਸਿੰਗਾਪੁਰ ‘ਚ 14 ਸਾਲਾ ਭਾਰਤੀ ਵਿਦਿਆਰਥੀ ਦੀ ਮੌ.ਤ…
Home Page News • India • India News • World • World News

ਸਿੰਗਾਪੁਰ ‘ਚ 14 ਸਾਲਾ ਭਾਰਤੀ ਵਿਦਿਆਰਥੀ ਦੀ ਮੌ.ਤ…

Spread the news


ਸਿੰਗਾਪੁਰ ਤੋਂ ਇਕ ਬੇਹੱਦ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ ਇਥੇ ਦੇ ਇਕ ਸਪੋਰਟਸ ਸਕੂਲ ਵਿਚ ਪਿਛਲੇ ਹਫਤੇ ਫਿਟਨੈੱਸ ਟੈਸਟ ਤੋਂ ਬਾਅਦ ਬੀਮਾਰ ਹੋਏ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ ਹੋ ਗਈ ਹੈ। ਵਿਦਿਆਰਥੀ ਦਾ ਅੰਤਿਮ ਸੰਸਕਾਰ ਬੁੱਧਵਾਰ ਸ਼ਾਮ ਨੂੰ ਕੀਤਾ ਗਿਆ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਪ੍ਰਣਵ ਮਧਾਈਕ 5 ਅਕਤੂਬਰ ਨੂੰ 400 ਮੀਟਰ ਫਿਟਨੈੱਸ ਟੈਸਟ ਤੋਂ ਬਾਅਦ ਬੀਮਾਰ ਹੋ ਗਿਆ ਸੀ। ਖ਼ਬਰਾਂ ਮੁਤਾਬਕ ਪ੍ਰਣਵ ਸਿੰਗਾਪੁਰ ਬੈਡਮਿੰਟਨ ਐਸੋਸੀਏਸ਼ਨ ਦੇ ਰਾਸ਼ਟਰੀ ਇੰਟਰਮੀਡੀਏਟ ਗਰੁੱਪ ਦਾ ਹਿੱਸਾ ਸੀ। ਸਕੂਲ ਨੇ ਕਿਹਾ ਕਿ ਉਸ ਨੇ 14 ਸਾਲਾ ਵਿਦਿਆਰਥੀ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿਤੀ ਹੈ।