Home » ਭਾਰਤ ‘ਚ ਹੀ ਰਾਫੇਲ ਲੜਾਕੂ ਜਹਾਜ਼ ਬਣਾਉਣਾ ਚਾਹੁੰਦੀ ਹੈ ਫਰਾਂਸੀਸੀ ਕੰਪਨੀ…
Home Page News India India News World

ਭਾਰਤ ‘ਚ ਹੀ ਰਾਫੇਲ ਲੜਾਕੂ ਜਹਾਜ਼ ਬਣਾਉਣਾ ਚਾਹੁੰਦੀ ਹੈ ਫਰਾਂਸੀਸੀ ਕੰਪਨੀ…

Spread the news

ਲੜਾਕੂ ਜਹਾਜ਼ ਰਾਫੇਲ ਬਣਾਉਣ ਵਾਲੀ ਫਰਾਂਸੀਸੀ ਕੰਪਨੀ ਡਸਾਲਟ ਐਵੀਏਸ਼ਨ ਭਾਰਤ ‘ਚ ਨਿਰਮਾਣ ਯੂਨਿਟ ਖੋਲ੍ਹਣਾ ਚਾਹੁੰਦੀ ਹੈ। ਭਾਰਤੀ ਹਵਾਈ ਫ਼ੌਜ ਨੂੰ 36 ਜਹਾਜ਼ਾਂ ਦੀ ਸਪਲਾਈ ਕਰਨ ਤੋਂ ਬਾਅਦ ਕੰਪਨੀ ਨੇ ਜਲ ਸੈਨਾ ਲਈ 26 ‘ਰਾਫੇਲ ਐੱਮ’ ਦਾ ਸੌਦਾ ਕੀਤਾ ਹੈ। ਇਸ ਸਬੰਧ ਵਿਚ ਫਰਾਂਸ ਦੀ ਕੰਪਨੀ ਦੇ ਸੀ. ਈ. ਓ ਐਰਿਕ ਟ੍ਰੈਪੀਅਰ ਕੰਪਨੀ ਦੇ ਕੁਝ ਹੋਰ ਅਧਿਕਾਰੀਆਂ ਦੇ ਨਾਲ ਭਾਰਤ ਆਏ ਸਨ। ਉਨ੍ਹਾਂ ਨੇ ਰੱਖਿਆ ਅਦਾਰੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ।
ਦਰਅਸਲ ਡਸਾਲਟ ਨੂੰ ਕੁਝ ਸਾਲਾਂ ਵਿਚ ਦੁਨੀਆ ਭਰ ‘ਚ 200 ਤੋਂ ਵੱਧ ਰਾਫੇਲ ਲੜਾਕੂ ਜਹਾਜ਼ਾਂ ਦੀ ਸਪਲਾਈ ਕਰਨੀ ਹੈ ਪਰ ਫਰਾਂਸ ‘ਚ ਕੰਪਨੀ ਦੀ ਅਸੈਂਬਲੀ ਲਾਈਨ ‘ਚ ਸਾਲ ‘ਚ ਸਿਰਫ਼ 24 ਜਹਾਜ਼ ਹੀ ਬਣ ਸਕਦੇ ਹਨ। ਇਸ ਲਈ ਕੰਪਨੀ ਨੂੰ ਇਕਰਾਰਨਾਮੇ ਨੂੰ ਪੂਰਾ ਕਰਨ ਲਈ ਕੰਪਨੀ ਨੂੰ ਇਕ ਹੋਰ ਅਸੈਂਬਲੀ ਲਾਈਨ ਦੀ ਲੋੜ ਹੈ। ਭਾਰਤ ਵਿਚ ਨਵੀਂ ਅਸੈਂਬਲੀ ਲਾਈਨ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕੰਪਨੀ ਦੇ ਅਫ਼ਸਰ ਭਾਰਤ ਸਰਕਾਰ ਨਾਲ ਚਰਚਾ ਕਰ ਚੁੱਕੇ ਹਨ।