Home » ਆਕਲੈਂਡ ‘ਚ ਵਾਪਰਿਆ ਮੰਦਭਾਗਾ ਹਾਦਸਾ,ਵਾਹਨ ਦੀ ਝਪੇਟ ਵਿੱਚ ਆਉਣ ਕਾਰਨ ਬੱਚੇ ਦੀ ਹੋਈ ਮੌਤ…
Home Page News New Zealand Local News NewZealand

ਆਕਲੈਂਡ ‘ਚ ਵਾਪਰਿਆ ਮੰਦਭਾਗਾ ਹਾਦਸਾ,ਵਾਹਨ ਦੀ ਝਪੇਟ ਵਿੱਚ ਆਉਣ ਕਾਰਨ ਬੱਚੇ ਦੀ ਹੋਈ ਮੌਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਐਪਸਮ ‘ਚ ਇੱਕ ਡਰਾਈਵਵੇਅ ‘ਤੇ ਵਾਪਰੀ ਘਟਨਾ ‘ਚ ਇਕ ਬੱਚੇ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ।ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਵਾਟਲਿੰਗ ਸਟ੍ਰੀਟ ‘ਤੇ ਵਾਪਰਿਆ ਹੈ ਅਤੇ ਪੁਲਿਸ ਨੂੰ ਘਟਨਾ ਸਬੰਧੀ ਸਵੇਰੇ 8.46 ਵਜੇ ਸੂਚਿਤ ਕੀਤਾ ਗਿਆ ਸੀ।ਪੁਲਿਸ ਨੇ ਦੱਸਿਆ ਕਿ ਬੱਚੇ ਦੀ ਮੌਤ ਇਕ ਵਾਹਨ ਨਾਲ ਹੋਣ ਵਾਲੀ ਘਟਨਾ ਤੋਂ ਬਾਅਦ ਹੋਈ।ਘਟਨਾ ਸਬੰਧੀ ਮਾਮਲੇ ਦੀ ਜਾਂਚ ਚੱਲ ਰਹੀ ਹੈ।