ਪ੍ਰਧਾਨ ਮੰਤਰੀ ਦਫ਼ਤਰ ਨੇ ਸੋਮਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲਾਸ ਏਂਜਲਸ ਓਲੰਪਿਕ ਖੇਡਾਂ 2028 ਵਿਚ ਬੇਸਬਾਲ-ਸਾਫ਼ਟਬਾਲ, ਕ੍ਰਿਕਟ, ਫ਼ਲੈਗ ਫੁੱਟਬਾਲ, ਲੈਕ੍ਰੋਸ ਤੇ ਸਕਵੈਸ਼ ਨੂੰ ਸ਼ਾਮਲ ਕਰਨ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕ੍ਰਿਕਟ ਨੂੰ ਸ਼ਾਮਲ ਕੀਤਾ ਜਾਣਾ ਇਸ ਜ਼ਬਰਦਸਤ ਖੇਡ ਦੀ ਵਧਦੀ ਲੋਕਪ੍ਰੀਅਤਾ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਪੋਸਟ ਕੀਤਾ, “ਮੈਨੂੰ ਬੇਹੱਦ ਖੁਸ਼ੀ ਹੈ ਕਿ ਬੇਸਬਾਲ-ਸਾਫ਼ਟਬਾਲ, ਕ੍ਰਿਕਟ, ਫ਼ਲੈਗ ਫੁੱਟਬਾਲ, ਲੈਕ੍ਰੋਸ ਤੇ ਸਕਵੈਸ਼ ਲਾਸ ਏਂਜਲਸ ਓਲੰਪਿਕ ਖੇਡਾਂ 2028 ਵਿਚ ਸ਼ਾਮਲ ਹੋਣਗੇ। ਖਿਡਾਰੀਆਂ ਲਈ ਇਹ ਵੱਡੀ ਖੁਸ਼ਖ਼ਬਰੀ ਹੈ। ਇਕ ਕ੍ਰਿਕਟ ਪ੍ਰੇਮੀ ਦੇਸ਼ ਦੇ ਰੂਪ ਵਿਚ, ਅਸੀਂ ਵਿਸ਼ੇਸ਼ ਤੌਰ ‘ਤੇ ਕਰਿਕਟ ਨੂੰ ਸ਼ਾਮਲ ਕਰਨ ਦਾ ਸਵਾਗਤ ਕਰਦੇ ਹਾਂ, ਜੋ ਇਸ ਖੇਡ ਦੀ ਵੱਧਦੀ ਲੋਕਪ੍ਰੀਅਤਾ ਨੂੰ ਦਰਸਾਉਂਦਾ ਹੈ।