ਕੈਨੇਡਾ ਦੇ ਸ਼ਹਿਰ ਨਿਊ ਵੈਸਟਮਿੰਸਟਰ ਵਿਖੇ ਇਕ ਪੰਜਾਬੀ ਪਤੀ ਬਲਵੀਰ ਸਿੰਘ ਵੱਲੋਂ ਆਪਣੀ ਪਤਨੀ ਕੁਲਵੰਤ ਕੌਰ ਦਾ ਸ਼ੁੱਕਰਵਾਰ ਸ਼ਾਮ ਨੂੰ ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ 57 ਸਾਲਾ ਬਲਵੀਰ ਸਿੰਘ ਨੂੰ ਆਪਣੀ ਪਤਨੀ ਦੇ ਕਤਲ ਦੇ ਦੋਸ਼ ਦੇ ਹੇਠ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਲਵੀਰ ਸਿੰਘ ‘ਤੇ ਦੂਜੇ ਦਰਜੇ ਦੇ ਕਤਲ ਦੇ ਮਾਮਲੇ ਦਾ ਦੋਸ਼ ਆਇਦ ਕੀਤਾ ਗਿਆ ਹੈ।ਦੋਵੇਂ ਨਿਊ ਵੈਸਟਮਿੰਸਟਰ ਕੈਨੇਡਾ ਦੇ ਵਸਨੀਕ ਹਨ। ਪੁਲਸ ਨੂੰ ਸ਼ਾਮ 5:00 ਵਜੇ ਤੋਂ ਬਾਅਦ ਸਲਟਰ ਸਟ੍ਰੀਟ ਨੇੜੇ ਸੁਜ਼ੂਕੀ ਸਟਰੀਟ ‘ਤੇ ਇੱਕ ਫੋਨ ਕਾਲ ਆਈ, ਜਦੋਂ ਪੁਲਸ ਉੱਥੇ ਪੁੱਜੀ ਤਾਂ ਉਨ੍ਹਾਂ ਨੇ ਇਕ 46 ਸਾਲਾ ਔਰਤ ਨੂੰ ਜਾਨਲੇਵਾ ਸੱਟਾਂ ਨਾਲ ਪੀੜ੍ਹਤ ਪਾਇਆ। ਉਸ ਦੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਨੇ ਪਤੀ ਬਲਵੀਰ ਸਿੰਘ ਨੂੰ ਮੌਕੇ ‘ਤੇ ਹੀ ਹਿਰਾਸਤ ‘ਚ ਲੈ ਲਿਆ। ਪੁਲਸ ਦਾ ਕਹਿਣਾ ਹੈ ਕਿ ਇਹ ਪਰਿਵਾਰ ਦੇ ਮੈਂਬਰਾਂ ਵਿਚਕਾਰ ਆਪਸੀ ਘਰੇਲੂ ਲੜਾਈ ਝਗੜੇ ਦੇ ਮਸਲੇ ਦੀ ਘਟਨਾ ਜਾਪਦੀ ਹੈ।
ਕੈਨੇਡਾ ਚ’ ਪੰਜਾਬਣ ਦਾ ਕਤਲ ਕਤਲ ਕਰਨ ਵਾਲਾ ਪੰਜਾਬੀ ਪਤੀ ਗ੍ਰਿਫਤਾਰ…
October 17, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












