ਆਕਲੈਂਡ(ਬਲਜਿੰਦਰ ਰੰਧਾਵਾ)ਗੁਆਂਢੀ ਦੇਸ ਆਸਟ੍ਰੇਲੀਆ ਤੋ ਇੱਕ ਮੰਦਭਾਗੀ ਖ਼ਬਰ ਹੈ ਜਿੱਥੇ ਇੱਕ ਪੰਜਾਬੀ ਵਿਅਕਤੀ ਦੀ ਮੌਤ ਹੋਣ ਜਾਣ ਦੀ ਘਟਨਾ ਸਾਹਮਣੇ ਆਈ ਹੈ।ਪੰਜਾਬ ਦੇ ਨਵਾਂਸ਼ਹਿਰ ਨਾਲ ਸਬੰਧਤ ਵਿਅਕਤੀ ਦੀ ਆਸਟ੍ਰੇਲੀਆ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕੰਮ ਤੋਂ ਵਾਪਸ ਆ ਕੇ ਜਿਵੇਂ ਹੀ ਉਹ ਆਪਣੀ ਕਾਰ ਤੋਂ ਹੇਠਾਂ ਉਤਰਿਆ ਤਾਂ ਉਹ ਉੱਥੇ ਹੀ ਡਿੱਗ ਗਿਆ। ਮਨਜੀਤ ਸਿੰਘ ਥਾਂਦੀ (56) ਰੱਖੜੀ ਵਾਲੇ ਦਿਨ ਆਸਟ੍ਰੇਲੀਆ ਗਿਆ ਸੀ। ਮ੍ਰਿਤਕ ਆਪਣੀ ਪਤਨੀ ਨਾਲ ਆਪਣੇ ਪੁੱਤਰਾਂ ਨੂੰ ਮਿਲਣ ਸਿਡਨੀ ਗਿਆ ਸੀ।
ਮੁਕੰਦਪੁਰ ਵਾਸੀ ਜਰਨੈਲ ਸਿੰਘ ਥਾਂਦੀ ਨੇ ਦੱਸਿਆ ਕਿ ਉਸ ਦਾ ਭਰਾ ਮਨਜੀਤ ਸਿੰਘ ਥਾਂਦੀ 30 ਅਗਸਤ ਨੂੰ ਆਸਟ੍ਰੇਲੀਆ ਗਿਆ ਸੀ। ਉਹ ਖੁਦ ਉਨ੍ਹਾਂ ਨੂੰ ਏਅਰਪੋਰਟ ‘ਤੇ ਛੱਡਣ ਗਿਆ ਸੀ। ਇਸ ਤੋਂ ਬਾਅਦ ਮਹਿਰਦੀਨ 10 ਦਿਨ ਪਹਿਲਾਂ ਸਿਡਨੀ ‘ਚ ਕੰਮ ‘ਤੇ ਜਾਣ ਲੱਗਾ। ਕੱਲ੍ਹ ਉਹ ਆਪਣੀ ਕਾਰ ਵਿੱਚ ਖੁਸ਼ੀ- ਖੁਸ਼ੀ ਕੰਮ ਤੋਂ ਘਰ ਪਰਤਿਆ ਸੀ। ਉਸ ਨੇ ਕਾਰ ਪਾਰਕਿੰਗ ਵਿੱਚ ਖੜ੍ਹੀ ਕਰ ਦਿੱਤੀ। ਇਸ ਤੋਂ ਹੇਠਾਂ ਉਤਰਦੇ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਕਾਰਨ ਉਸ ਦੀ ਉਥੇ ਮੌਤ ਹੋ ਗਈ।