Home » ਆਕਲੈਂਡ ਤੋ ਨੈਲਸਨ ਫਲਾਈਟ ਰਾਹੀ ਪਹੁੰਚੇ ਵਿਅਕਤੀ ਨੂੰ ਨਸ਼ੇ ਨਾਲ ਕੀਤਾ ਗ੍ਰਿਫ਼ਤਾਰ…
Home Page News New Zealand Local News

ਆਕਲੈਂਡ ਤੋ ਨੈਲਸਨ ਫਲਾਈਟ ਰਾਹੀ ਪਹੁੰਚੇ ਵਿਅਕਤੀ ਨੂੰ ਨਸ਼ੇ ਨਾਲ ਕੀਤਾ ਗ੍ਰਿਫ਼ਤਾਰ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ ) ਆਕਲੈਂਡ ਤੋ ਫਲਾਈਟ ਰਾਹੀ ਨੈਲਸਨ ਪਹੁੰਚੇ ਇੱਕ ਵਿਅਕਤੀ ਨੂੰ ਕ੍ਰਿਸਟਲਿਨ ਪਾਊਡਰ ਦੇ ਕਬਜ਼ੇ ਵਿੱਚ ਫਲਾਈਟ ਤੋਂ ਉਤਰਨ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ, ਮੰਨਿਆ ਜਾਂਦਾ ਹੈ ਕਿ ਫੜਿਆਂ ਗਿਆ ਪਾਊਡਰ ਮੈਥੈਂਫੇਟਾਮਾਈਨ ਸੀ।ਇਹ ਵਿਅਕਤੀ ਆਕਲੈਂਡ ਤੋ ਰਾਤ 10 ਵਜੇ ਦੇ ਕਰੀਬ ਨੈਲਸਨ ਪਹੁੰਚਿਆ ਸੀ।ਗ੍ਰਿਫਤਾਰ ਕੀਤੇ ਗਏ ਇਸ 38 ਸਾਲਾ ਵਿਅਕਤੀ ‘ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੂੰ ਅੱਜ ਨੈਲਸਨ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।ਡਿਟੈਕਟਿਵ ਇੰਸਪੈਕਟਰ ਲੈਕਸ ਬਰੂਨਿੰਗ ਨੇ ਕਿਹਾ: “ਪੁਲਿਸ ਅਜਿਹੇ ਵਿਅਕਤੀਆਂ ਦੀ ਜਾਂਚ ਕਰਨ ਲਈ ਵਚਨਬੱਧ ਹੈ ਜੋ ਨਿਯੰਤਰਿਤ ਨਸ਼ੀਲੇ ਪਦਾਰਥਾਂ ਦੀ ਵੰਡ ਦੁਆਰਾ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਂਦੇ ਹਨ।