Home » ਨੇਪੀਅਰ ‘ਚ ਔਰਤ ਨੂੰ ਟੱਕਰ ਮਾਰ ਫ਼ਰਾਰ ਹੋਏ ਕਾਰ ਡਰਾਈਵਰ ਦੀ ਪੁਲਿਸ ਕਰ ਰਹੀ ਹੈ ਭਾਲ…
Home Page News • New Zealand Local News • NewZealand

ਨੇਪੀਅਰ ‘ਚ ਔਰਤ ਨੂੰ ਟੱਕਰ ਮਾਰ ਫ਼ਰਾਰ ਹੋਏ ਕਾਰ ਡਰਾਈਵਰ ਦੀ ਪੁਲਿਸ ਕਰ ਰਹੀ ਹੈ ਭਾਲ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ )ਬੀਤੇ ਕੱਲ੍ਹ ਨੇਪੀਅਰ ਦੀ ਇੱਕ ਔਰਤ ਨੂੰ ਟੱਕਰ ਮਾਰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਵਾਲੇ ਮੌਕੇ ਤੋ ਫ਼ਰਾਰ ਹੋਏ ਇੱਕ ਕਾਰ ਡਰਾਈਵਰ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।ਡਿਟੈਕਟਿਵ ਸੀਨੀਅਰ ਸਾਰਜੈਂਟ ਸੈਲੀ ਪੈਟ੍ਰਿਕ ਨੇ ਕਿਹਾ ਕਿ ਔਰਤ ਨੂੰ ਵਿਆਟ ਐਵੇਨਿਊ ‘ਤੇ ਸ਼ਾਮ 6 ਵਜੇ ਦੇ ਕਰੀਬ ਇੱਕ ਮਾਜ਼ਦਾ ਅਸਟੀਨਾ ਨੇ ਟੱਕਰ ਮਾਰ ਦਿੱਤੀ।ਇਸ ਹਾਦਸੇ ਵਿੱਚ ਜ਼ਖਮੀ ਹੋਈ ਔਰਤ ਹਾਕਸ ਬੇਅ ਹਸਪਤਾਲ ਵਿੱਚ ਇੰਟੈਂਸਿਵ ਕੇਅਰ ਯੂਨਿਟ ਵਿੱਚ ਇਲਾਜ ਲਈ ਦਾਖਲ ਹੈ।ਪੁਲਿਸ ਨੇ ਕਿਹਾ ਹੈ ਜੇ ਕਿਸੇ ਵਿਅਕਤੀ ਕੋਲ ਇਸ ਹਾਦਸੇ ਸਬੰਧੀ ਜਾ ਕਾਰ ਡਰਾਇਵਰ ਬਾਰੇ ਕੋਈ ਜਾਣਕਾਰੀ ਹੈ ਤਾ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।