Home » ਸਾਊਥ ਆਕਲੈਂਡ ਹੋਈ ਇੱਕ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਜਾਰੀ…
Home Page News • New Zealand Local News • NewZealand

ਸਾਊਥ ਆਕਲੈਂਡ ਹੋਈ ਇੱਕ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਤੜਕੇ ਦੱਖਣੀ ਆਕਲੈਂਡ ਦੇ ਪਾਪਾਕੁਰਾ ਵਿੱਚ ਇੱਕ ਬੱਚੇ ਦੀ ਮੌਤ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।ਪੁਲਿਸ ਨੂੰ ਸਵੇਰੇ 4.46 ਵਜੇ ਰੈੱਡ ਹਿੱਲ ਰੋਡ ਪ੍ਰਾਪਰਟੀ ‘ਤੇ ਬੁਲਾਇਆ ਗਿਆ ਸੀ “ਜਿੱਥੇ ਇੱਕ ਬੱਚੇ ਦੀ ਮੌਤ ਹੋਈ ਸੀ।ਇੱਕ ਬੁਲਾਰੇ ਨੇ ਕਿਹਾ ਕਿ ਬੱਚੇ ਦੀ ਮੌਤ ਨੂੰ ਫਿਲਹਾਲ “ਅਣਪਛਾਤੀ” ਮੰਨਿਆ ਜਾ ਰਿਹਾ ਹੈ।ਪੁਲਿਸ ਵੱਲੋਂ ਅਜੇ ਹੋਰ ਕੋਈ ਜਾਣਕਾਰੀ ਪ੍ਰਦਾਨ ਨਹੀ ਕੀਤੀ ਗਈ।