Home » ਕ੍ਰਾਈਸਚਰਚ ਦੇ ਗੁਰਦੁਆਰਾ ਸਿੰਘ ਸਭਾ ‘ਚ ਮਨਾਇਆ ਗਿਆ ਤੀਸਰਾ ਸਿੱਖ ਯੂਥ ਡੇ
Home Page News New Zealand Local News NewZealand

ਕ੍ਰਾਈਸਚਰਚ ਦੇ ਗੁਰਦੁਆਰਾ ਸਿੰਘ ਸਭਾ ‘ਚ ਮਨਾਇਆ ਗਿਆ ਤੀਸਰਾ ਸਿੱਖ ਯੂਥ ਡੇ

Spread the news

ਕ੍ਰਾਈਸਚਰਚ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਮਿਤੀ 4 ਅਤੇ 5 ਨਵੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਬੱਚਿਆਂ ਦਾ ਸਿੱਖ ਯੂਥ ਡੇ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਦੇ ਵੱਖ-ਵੱਖ ਗੁਰਮਤਿ ਮੁਕਾਬਲੇ ਅਤੇ ਖੇਡਾਂ ਕਰਵਾਈਆਂ ਗਈਆਂ। ਅਤੇ ਐਤਵਾਰ ਦੇ ਦਿਵਾਨਾਂ ਵਿਚ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ।
ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਗਿਣਤੀ ਤਕਰੀਬਨ 80 ਦੇ ਕਰੀਬ ਸੀ ਅਤੇ ਸਾਰਿਆਂ ਬੱਚਿਆਂ ਵਿਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ।
ਗੁਰਦੁਆਰਾ ਸਾਹਿਬ ਵੱਲੋਂ ਆਪਣੀ ਨੌਜਵਾਨ ਪੀੜੀ ਨੂੰ ਆਪਣੇ ਗੁਰ ਇਤਿਹਾਸ ਅਤੇ ਗੁਰਮਤਿ ਨਾਲ ਜੋੜਣ ਲਈ ਸਾਲ 2021 ਤੋਂ ਇਹ ਨਿਵੇਕਲਾ ਉਪਰਾਲਾ ਅਰੰਭ ਕੀਤਾ ਗਿਆ ਸੀ ਸੋ ਹਰ ਸਾਲ ਇਸੇ ਤਰ੍ਹਾਂ ਹੀ ਇਹ ਸਿੱਖ ਯੂਥ ਡੇ ਕਰਵਾਇਆ ਜਾਵੇਗਾ।