Home » ਦੁਨੀਆ ‘ਚ ਪਹਿਲੀ ਵਾਰ ਡਾਕਟਰਾਂ ਨੇ ਕੀਤਾ ਪੂਰੀ ਤਰ੍ਹਾਂ ਮਨੁੱਖੀ ਅੱਖਾਂ ਦਾ ਟ੍ਰਾਂਸਪਲਾਂਟ, ਨਿਊਯਾਰਕ  ਅਮਰੀਕਾ ‘ਚ 21 ਘੰਟੇ ਵਲੀ ਸਰਜਰੀ…
Home Page News India World World News

ਦੁਨੀਆ ‘ਚ ਪਹਿਲੀ ਵਾਰ ਡਾਕਟਰਾਂ ਨੇ ਕੀਤਾ ਪੂਰੀ ਤਰ੍ਹਾਂ ਮਨੁੱਖੀ ਅੱਖਾਂ ਦਾ ਟ੍ਰਾਂਸਪਲਾਂਟ, ਨਿਊਯਾਰਕ  ਅਮਰੀਕਾ ‘ਚ 21 ਘੰਟੇ ਵਲੀ ਸਰਜਰੀ…

Spread the news

ਦੁਨੀਆ ਚ’ ਪਹਿਲੀ ਵਾਰ ਕਿਸੇ ਡਾਕਟਰਾਂ ਨੇ ਮਨੁੱਖੀ ਅੱਖਾਂ ਦਾ ਟ੍ਰਾਂਸਪਲਾਂਟ ਕੀਤਾ ਹੈ। ਅਤੇ ਇਸ ਟਰਾਂਸਪਲਾਂਟ ਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ।ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮਰੀਜ਼ ਦੀ ਅੱਖਾਂ ਦੀ ਰੋਸ਼ਨੀ ਵਾਪਸ ਆਵੇਗੀ ਜਾਂ ਨਹੀਂ।ਪਰ ਦੁਨੀਆ ਦਾ ਪਹਿਲਾ ਅੱਖ ਟਰਾਂਸਪਲਾਂਟ (ਆਈ ਟਰਾਂਸਪਲਾਂਟ)ਅਮਰੀਕਾ ਦੇ  ਨਿਊਯਾਰਕ ਸ਼ਹਿਰ ਵਿੱਚ ਕੀਤਾ ਗਿਆ ਹੈ।ਜਿਸ ਵਿੱਚ  ਪਹਿਲੀ ਵਾਰ ਡਾਕਟਰਾਂ ਦੀ ਟੀਮ ਨੇ ਮਨੁੱਖੀ ਅੱਖਾਂ ਦਾ ਪੂਰਾ ਸੈੱਟ ਟ੍ਰਾਂਸਪਲਾਂਟ ਕੀਤਾ। ਇਹ ਆਪਰੇਸ਼ਨ ਕਰੀਬ 21 ਘੰਟੇ ਚੱਲਿਆ ਦੱਸਿਆ ਜਾ ਰਿਹਾ ਹੈ। ਆਪ੍ਰੇਸ਼ਨ ਤੋਂ ਬਾਅਦ ਦੁਨੀਆ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਟਰਾਂਸਪਲਾਂਟ ਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ ਪਰ ਅਜੇ ਤੱਕ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਮਰੀਜ਼ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆਵੇਗੀ ਜਾਂ ਨਹੀਂ ? ਹੁਣ ਤੱਕ ਸਿਰਫ ਕੋਰਨੀਆ ਟਰਾਂਸਪਲਾਂਟ ਕੀਤਾ ਜਾਂਦਾ ਸੀ ਸਰਜੀਕਲ ਟੀਮ ਦੀ ਅਗਵਾਈ ਕਰ ਰਹੇ ਡਾ. ਐਡੁਆਰਡੋ ਰੋਡਰਿਗਜ਼ ਨੇ ਕਿਹਾ ਕਿ ਸਰਜਰੀ ਤੋਂ 6 ਮਹੀਨਿਆਂ ਬਾਅਦ, ਟ੍ਰਾਂਸਪਲਾਂਟ ਕੀਤੀਆਂ ਅੱਖਾਂ ਖੂਨ ਦੀਆਂ ਨਾੜੀਆਂ ਅਤੇ ਰੈਟਿਨਾ ਨੂੰ ਚੰਗੀ ਤਰ੍ਹਾਂ ਕੰਮ ਕਰਨ ਵਾਲੀਆਂ ਦਿਖਾਉਣੀਆਂ ਸ਼ੁਰੂ ਕਰ ਦੇਣਗੀਆਂ। ਇਸ ਤੋਂ ਬਾਅਦ ਹੀ ਕੁਝ ਕਿਹਾ ਨਹੀ  ਜਾ ਸਕਦਾ ਹੈ ਕਿ ਮਰੀਜ਼ ਦੇਖ ਸਕੇਗਾ ਜਾਂ ਨਹੀਂ। ਇਸ ਸਰਜਰੀ ਨੂੰ ਪੂਰਾ ਕਰਨ ਵਿੱਚ ਸਾਨੂੰ 21 ਘੰਟੇ ਲੱਗੇ। ਅੱਖਾਂ ਦਾ ਪੂਰਾ ਟਰਾਂਸਪਲਾਂਟ ਕੀਤਾ ਜਾਂਦਾ ਹੈ। ਅਤੇ ਇਹ ਇੱਕ ਇੱਕ ਵੱਡਾ ਕਦਮ ਹੈ। ਜਿਸ ਬਾਰੇ ਸਦੀਆਂ ਤੋਂ ਸੋਚਿਆ ਗਿਆ ਪਰ ਕਦੇ ਸਾਕਾਰ ਨਹੀਂ ਹੋਇਆ। ਹੁਣ ਤੱਕ, ਡਾਕਟਰ ਸਿਰਫ ਅੱਖ ਦੀ ਅਗਲੀ ਪਰਤ ਕੌਰਨੀਆ ਨੂੰ ਟ੍ਰਾਂਸਪਲਾਂਟ ਕਰ ਸਕਦੇ ਸਨ, ਪਰ ਹੁਣ ਪੂਰੀ ਤਰ੍ਹਾਂ ਅੱਖਾਂ ਦਾ ਟ੍ਰਾਂਸਪਲਾਂਟ ਸੰਭਵ ਹੈ। ਡਾਃ ਨੇ ਕਿਹਾ ਕਿ  ਉਮੀਦ ਹੈ ਕਿ ਇਹ ਨਤੀਜਾ ਸਕਾਰਮਤਕ ਆਵੇਗਾ।