Home » ਪਾਰਕ ਤੋ ਖੇਡ ਕੇ ਆ ਰਹੇ ਬੱਚੇ ਨੂੰ ਕਾਰ ਨਾਲ ਟੱਕਰ ਮਾਰ ਮੌਕੇ ਤੋ ਭੱਜੇ ਡਰਾਇਵਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ…
Home Page News • New Zealand Local News • NewZealand

ਪਾਰਕ ਤੋ ਖੇਡ ਕੇ ਆ ਰਹੇ ਬੱਚੇ ਨੂੰ ਕਾਰ ਨਾਲ ਟੱਕਰ ਮਾਰ ਮੌਕੇ ਤੋ ਭੱਜੇ ਡਰਾਇਵਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) Whanganui ‘ਚ ਸ਼ਨੀਵਾਰ ਸ਼ਾਮ ਹਿੱਟ ਐਂਡ ਰਨ ਦੇ ਮਾਮਲੇ ਜਿਸ ਵਿੱਚ ਇੱਕ 6 ਸਾਲਾ ਬੱਚਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਸੀ। ਪੁਲਿਸ ਨੇ ਦੱਸਿਆ ਕਿ ਮੌਕੇ ਤੋ ਭੱਜੇ ਡਰਾਈਵਰ ਨੂੰ ਲੱਭ ਕੇ ਗ੍ਰਿਫ਼ਤਾਰ ਕਰ ਲਿਆ ਹੈ।ਇਹ ਘਟਨਾ ਸ਼ਾਮ 7.45 ਵਜੇ ਦੇ ਕਰੀਬ ਵਾਪਰੀ ਜਦੋਂ ਕੁੱਝ ਬੱਚਿਆਂ” ਦਾ ਗਰੁੱਪ ਕੈਸਲਕਲਿਫ ਖੇਤਰ ਵਿੱਚ ਇੱਕ ਪਾਰਕ ਵਿੱਚ ਖੇਡਣ ਤੋਂ ਬਾਅਦ ਘਰ ਨੂੰ ਪੈਦਲ ਜਾ ਰਿਹਾ ਸੀ।
ਰੰਗੀਓਰਾ ਸੇਂਟ ਦੇ ਚੌਰਾਹੇ ਦੇ ਨੇੜੇ ਗਲੀ ਪਾਰ ਕਰਦੇ ਸਮੇਂ, 6 ਸਾਲਾ ਬੱਚੇ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਤੇ ਕਾਰ ਡਰਾਈਵਰ ਰੁਕਣ ਦੀ ਬਜਾਏ ਮੌਕੇ ਤੋ ਫ਼ਰਾਰ ਹੋ ਗਿਆ।ਬੱਚੇ ਨੂੰ ਗੰਭੀਰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਸੀ।ਪੁਲਿਸ ਨੇ ਅੱਜ ਸਵੇਰੇ ਦੱਸਿਆ ਕਿ ਉਹ ਵਾਹਨ ਅਤੇ ਡਰਾਈਵਰ ਦੀ ਪਛਾਣ ਕਰਨ ਅਤੇ ਉਸ ਦਾ ਪਤਾ ਲਗਾਉਣ ਵਿੱਚ ਕਾਮਯਾਬ ਹੋ ਗਈ ਹੈ।