Home » ਫਾਵੋਨਾ ‘ਚ ਬੀਤੀ ਰਾਤ ਲੱਗੀ ਅੱਗ,ਘਰ ਅਤੇ ਕਈ ਵਾਹਨ ਗਏ ਨੁਕਸਾਨੇ…
Home Page News New Zealand Local News NewZealand

ਫਾਵੋਨਾ ‘ਚ ਬੀਤੀ ਰਾਤ ਲੱਗੀ ਅੱਗ,ਘਰ ਅਤੇ ਕਈ ਵਾਹਨ ਗਏ ਨੁਕਸਾਨੇ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਦੱਖਣੀ ਆਕਲੈਂਡ ‘ਚ ਬੀਤੀ ਰਾਤ ਇੱਕ ਟਾਊਨਹਾਊਸ ਕੰਪਲੈਕਸ ਵਿੱਚ ਅੱਗ ਲੱਗਣ ਦੀ ਖ਼ਬਰ ਹੈ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਨੇ ਕਿਹਾ ਕਿ ਐਤਵਾਰ ਸ਼ਾਮ 8:30 ਵਜੇ ਤੋਂ ਬਾਅਦ ਫਾਵੋਨਾ ਵਿੱਚ ਕਈ ਸੰਪਤੀਆਂ ਨੂੰ ਅੱਗ ਲੱਗਣ ਦੀ ਘਟਨਾ ਸਬੰਧੀ ਵੱਡੀ ਗਿਣਤੀ ਅੱਗ ਬਝਾਊ ਅਮਲਾ ਸ਼ਾਮਲ ਹੋਇਆਂ।ਫੇਨਜ਼ ਦੇ ਬੁਲਾਰੇ ਨੇ ਦੱਸਿਆ ਕਿ ਅੱਗ ਨਾਲ ਘਰਾਂ ਤੋ ਇਲਾਵਾ ਦੋ ਕਾਰਾਂ ਵੀ ਨੁਕਸਾਨੀਆਂ ਗਈਆਂ ਹਨ। ਮੌਕੇ ‘ਤੇ ਐਂਬੂਲੈਂਸਾਂ ਵੀ ਪਹੁੰਚੀਆਂ ਸਨ, ਹਾਲਾਂਕਿ, ਸਾਰੇ ਨਿਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ, ਕਿਸੇ ਵੀ ਸੱਟ ਦੀ ਕੋਈ ਰਿਪੋਰਟ ਨਹੀਂ ਹੈ।ਅੱਗ ਦੇ ਕਾਰਨਾ ਦਾ ਪਤਾ ਲਗਾਉਣ ਲਈ ਵਿਧੇਸ਼ ਟੀਮ ਵੱਲੋਂ ਅੱਜ ਜਾਂਚ ਕੀਤੀ ਜਾਵੇਗੀ।