ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਭਾਰਤੀ ਮੂਲ ਦੀ ਸੁਏਲਾ ਨੇ ਹਾਲ ਹੀ ‘ਚ ਕਈ ਵਿਵਾਦਿਤ ਬਿਆਨ ਦਿੱਤੇ ਸਨ। ਖਾਸ ਤੌਰ ‘ਤੇ ਉਨ੍ਹਾਂ ਨੇ ਫਲਸਤੀਨ ਮੁੱਦੇ ‘ਤੇ ਸਰਕਾਰ ਦੀ ਨੀਤੀ ਦੇ ਖਿਲਾਫ ਬਿਆਨ ਦਿੱਤੇ ਸਨ।
ਦੱਸ ਦਈਏ ਕਿ ਕਈ ਦਿਨਾਂ ਤੋਂ ਸੁਨਕ ਦੀ ਪਾਰਟੀ ਦੇ ਅੰਦਰੋਂ ਇਹ ਮੰਗ ਉਠਾਈ ਜਾ ਰਹੀ ਸੀ ਕਿ ਸੁਏਲਾ ਦੀ ਬਿਆਨਬਾਜ਼ੀ ਬਰਤਾਨੀਆ ਦੀ ਮੱਧ ਪੂਰਬ ਨੀਤੀ ਦੇ ਵਿਰੁੱਧ ਹੈ ਅਤੇ ਉਹ ਅਜਿਹੇ ਬਿਆਨ ਦੇ ਰਹੀ ਹੈ, ਜੋ ਬਰਤਾਨੀਆ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦਾ ਸੰਕੇਤ ਹੈ। ਹਾਲ ਹੀ ਵਿੱਚ ਉਸਨੇ ਬ੍ਰਿਟਿਸ਼ ਪੁਲਿਸ ਦੀ ਵੀ ਤਾੜਨਾ ਕੀਤੀ ਸੀ, ਹਾਲਾਂਕਿ ਪੁਲਿਸ ਉਸਦੇ ਅਧੀਨ ਕੰਮ ਕਰਦੀ ਹੈ।