Home » ਸੈਨਸਨ ਨੇੜੇ ਦੋ ਵਾਹਨਾਂ ਵਿਚਕਾਰ ਹੋਈ ਭਿਆਨਕ ਟੱਕਰ ਤੋਂ ਬਾਅਦ ਰਾਜ ਮਾਰਗ 1 ਹੋਇਆ ਬੰਦ…
Home Page News • New Zealand Local News • NewZealand

ਸੈਨਸਨ ਨੇੜੇ ਦੋ ਵਾਹਨਾਂ ਵਿਚਕਾਰ ਹੋਈ ਭਿਆਨਕ ਟੱਕਰ ਤੋਂ ਬਾਅਦ ਰਾਜ ਮਾਰਗ 1 ਹੋਇਆ ਬੰਦ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਰਾਜ ਮਾਰਗ 1 ‘ਤੇ ਸੈਨਸਨ ਨਜਦੀਕ ਦੋ ਵਾਹਨਾਂ ਦੀ ਟੱਕਰ ਹੋ ਜਾਣ ਤੋ ਬਾਅਦ ਰੋਡ ਨੂੰ ਬੰਦ ਕੀਤਾ ਗਿਆ ਹੈ।ਪੁਲਿਸ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ 11.35 ਵਜੇ ਹੋਇਆ ਹੈ।ਪੁਲਿਸ ਦੇ ਬੁਲਾਰੇ ਨੇ ਕਿਹਾ ਹੈ ਕਿ ਹਾਦਸੇ ਵਿੱਚ ਕੁੱਝ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।ਮੌਕੇ ‘ਤੇ ਹਾਦਸੇ ਦੀ ਜਾਂਚ ਲਈ ਗੰਭੀਰ ਕਰੈਸ਼ ਯੂਨਿਟ ਨੂੰ ਸੂਚਿਤ ਕੀਤਾ ਗਿਆ ਹੈ।