Home » ਆਕਲੈਂਡ ਦੇ ਇੱਕ ਚਰਚ ਵਿੱਚ ਇੱਕੋ ਰਾਤ ਦੋ ਵਾਰੀ ਲੱਗੀ ਅੱਗ,ਪੁਲਿਸ ਵੱਲੋਂ ਜਾਂਚ ਜਾਰੀ…
Home Page News New Zealand Local News NewZealand

ਆਕਲੈਂਡ ਦੇ ਇੱਕ ਚਰਚ ਵਿੱਚ ਇੱਕੋ ਰਾਤ ਦੋ ਵਾਰੀ ਲੱਗੀ ਅੱਗ,ਪੁਲਿਸ ਵੱਲੋਂ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਬੀਤੀ ਰਾਤ ਆਕਲੈਂਡ ਦੇ ਇੱਕ ਚਰਚ ਵਿੱਚ ਕੁਝ ਘੰਟਿਆਂ ਦੇ ਅੰਦਰ ਦੋ ਵਾਰੀ ਅੱਗਾਂ ਲੱਗਣ ਦੀ ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਅਤੇ ਪੁਲਿਸ ਨੂੰ ਸੋਮਵਾਰ ਰਾਤ 8.15 ਵਜੇ ਦੇ ਆਸ-ਪਾਸ ਨੌਰਥ ਆਕਲੈਂਡ ਦੇ Onewa Rd, Birkenhead ‘ਤੇ ਸਥਿਤ ਇੱਕ ਚਰਚ ਵਿੱਚ ਅੱਗ ਦੀ ਘਟਨਾ ਸਬੰਧੀ ਬੁਲਾਇਆਂ ਗਿਆ ਸੀ।ਜਿੱਥੇ ਮੌਕੇ ‘ਤੇ ਛੇ ਅੱਗ ਬੁਝਾਊ ਟਰੱਕਾਂ ਪਹੁੰਚੇ।ਇਸ ਤੋ ਇਲਾਵਾ ਕੁਝ ਘੰਟਿਆਂ ਬਾਅਦ ਦੁਬਾਰਾ ਫਿਰ ਚਰਚ ਵਿੱਚ ਅੱਗ ਲੱਗਣ ਦੀ ਘਟਨਾ ਸਬੰਧੀ ਫਾਇਰ ਐਂਡ ਐਮਰਜੈਂਸੀ ਬੁਲਾਇਆ ਗਿਆ ਸੀ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਉਸ ਕਾਲ ਆਊਟ ਵਿੱਚ ਸ਼ਾਮਲ ਹੋਈਆਂ।FENZ ਦੇ ਬੁਲਾਰੇ ਨੇ ਕਿਹਾ ਕਿ ਦੋਵੇਂ ਅੱਗਾਂ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ, ਜਦੋਂ ਕਿ ਪੁਲਿਸ ਨੇ ਕਿਹਾ ਕਿ ਪੂਰੀ ਸਥਿਤੀਆਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਸ਼ੁਰੂਆਤੀ ਪੜਾਅ ਵਿੱਚ ਹੈ।