ਅਮਰੀਕਾ ਦੇ ਸੂਬੇ ਨਿਊਜਰਸੀ ਦੇ ਟਾਊਨ ਸਾਊਥ ਪਲੇਨਫੀਲਡ ਵਿੱਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।ਜਿੱਥੇ ਅਮਰੀਕਾ ਦੇ ਸੂਬੇ ਨਿਊਜਰਸੀ ਵਿੱਚ ਇਕ ਗੁਜਰਾਤੀ ਮੂਲ ਦੇ ਨੌਜਵਾਨ ੳਮ ਬ੍ਰਹਮਭੱਟ ਨੇ ਆਪਣੇ ਮਾਮੇ ਅਤੇ ਨਾਨੇ ਨਾਨੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਘਟਨਾ ਤੋਂ ਬਾਅਦ ਤੁਰੰਤ ਪਹੁੰਚੀ ਨਿਊਜਰਸੀ ਪੁਲਿਸ ਨੇ ਨੌਜਵਾਨ ਕਾਤਲ ੳਮ ਬ੍ਰਹਮਭੱਟ (23) ਸਾਲ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਅਤੇ ਕਤਲ ਵਿੱਚ ਵਰਤਿਆ ਪਿਸਤੌਲ ਜੋ ਉਸ ਵੱਲੋਂ ਔਨਲਾਇਨ ਤੇ ਖ਼ਰੀਦਿਆ ਗਿਆ ਸੀ।ਪੁਲਿਸ ਨੇ ਬਰਾਮਦ ਕਰ ਲਿਆ ਹੈ।ਜਾਣਕਾਰੀ ਮੁਤਾਬਕ ਮਾਰੇ ਗਏ ਉਸ ਦੇ ਨਾਨਾ ਦਲੀਪ ਬ੍ਰਹਮਭੱਟ ਗੁਜਰਾਤ ਪੁਲਿਸ ‘ਚ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਦੇ ਪਰਿਵਾਰ ‘ਚ ਦਲੀਪ ਬ੍ਰਹਮਭੱਟ ਦੀ ਬੇਟੀ ਰਿੰਕੂ ਦਾ ਵਿਦੇਸ਼ ‘ਚ ਵਿਆਹ ਹੋਇਆ ਸੀ ਅਤੇ ਉਸ ਨੇ ਬੇਟੇ ੳਮ ਬ੍ਰਹਮਭੱਟ ਨੂੰ ਜਨਮ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ ਰਿੰਕੂ ਦਾ ਤਲਾਕ ਹੋ ਗਿਆ ਸੀ। ਰਿੰਕੂ ਭਾਰਤ ਵਾਪਸ ਆ ਗਈ ਸੀ। ਰਿੰਕੂ ਦਾ ਭਰਾ ਯਸ਼ ਬ੍ਰਹਮਭੱਟ ਆਪਣੀ ਪੜ੍ਹਾਈ ਤੋਂ ਬਾਅਦ ਅਮਰੀਕਾ ਵਿੱਚ ਸੈਟਲ ਹੋ ਗਿਆ। ਦਲੀਪ ਬ੍ਰਹਮਭੱਟ ਅਤੇ ਉਨ੍ਹਾਂ ਦੀ ਪਤਨੀ ਆਪਣੇ ਬੇਟੇ ਯਸ਼ ਨੂੰ ਮਿਲਣ ਅਮਰੀਕਾ ਜਾਂਦੇ ਸਨ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਕਾਤਲ ੳਮ ਬ੍ਰਹਮਭੱਟ ਨਸ਼ੇ ‘ਚ ਸ਼ਾਮਲ ਹੈ। ਅਤੇ ਸਾਰੇ ਇੱਕੋ ਹੀ ਅਪਾਰਟਮੈਂਟ ਵਿੱਚ ਰਹਿੰਦੇ ਸਨ। ਇਹ ਕਤਲ ਉਸ ਨੇ ਮੋਕਾ ਦੇਖ ਕੇ ਉਸ ਵੇਲੇ ਕਤਲ ਕੀਤਾ ਜਦੋ ਇਹ ਲੋਕ ਸਵੇਰ ਦੇ 9:00 ਵਜੇ ਆਪਣੇ ਕਮਰਿਆਂ ਵਿੱਚ ਸੋ ਰਹਿ ਸਨ।
ੳਮ ਬ੍ਰਹਮਭੱਟ ਨੇ ਪਿਸਤੋਲ ਨਾਲ ਉਸ ਨੇ ਆਪਣੇ ਮਾਮਾ ਯਸ਼ ਬ੍ਰਹਮਭੱਟ, ਨਾਨਾ ਦਲੀਪ ਬ੍ਰਹਮਭੱਟ ਅਤੇ ਨਾਨੀ ਬਿੰਦੂ ਬ੍ਰਹਮਭੱਟ ਨੂੰ ਪੁਆਇੰਟ ਬਲੈਂਕ ਰੇਂਜ ਤੇ ਸਥਿੱਤ ਅਪਾਰਟਮੈਂਟ ‘ਤੇ ਗੋਲੀਆ ਮਾਰ ਕੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਅਤੇ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਨੋਜਵਾਨ ਕਾਤਲ ੳਮ ਬ੍ਰਹਮਭੱਟ ਵਿਰੁੱਧ ਫਸਟ ਡਿਗਰੀ ਦੇ ਕਤਲ ਦੇ ਦੋਸ਼ ਹੇਠ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਮਿਡਲਸੈਕਸ ਕਾਉਂਟੀ ਦੀ ਜੇਲ੍ਹ ਵਿੱਚ ਨਜ਼ਰਬੰਦ ਹੈ।ਇਸ ਘਟਨਾ ਦੀ ਤ੍ਰਾਸਦੀ ਇਹ ਹੈ ਕਿ ਇਸ ਕਤਲ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰ ਮਾਰੇ ਹਨ। ਅਤੇ ਜਿੰਨਾ ਵਿੱਚ ਉਸ ਨੇ ਆਪਣੇ ਨਾਨਾ ਨਾਨੀ ਅਤੇ ਕਤਲ ਕੀਤਾ ਅਤੇ ਰਿਸ਼ਤੇ ਵਿੱਚ ਲੱਗਦੇ ਉਸ ਦੇ ਮਾਮਾ ਯਸ਼ ਬ੍ਰਹਮਭੱਟ ਜੋ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਇਕ 4 ਸਾਲ ਦਾ ਬੇਟਾ ਹੈ। ਗੋਲੀਆ ਨਾਲ ਕਤਲ ਕੀਤਾ ਗਿਆ ।ਬ੍ਰਹਮਭੱਟ ਪਰਿਵਾਰ ਗੁਜਰਾਤ ਸੂਬੇ ਦੇ ਆਨੰਦ ਸ਼ਹਿਰ ਦੇ ਰਹਿਣ ਵਾਲਾ ਸੀ। ਆਨੰਦ ਦੇ ਬਕਰੋਲ ਰੋਡ ‘ਤੇ ਰਹਿਣ ਵਾਲਾ ਇਹ ਪਰਿਵਾਰ ਡੇਢ ਮਹੀਨਾ ਪਹਿਲਾਂ ਹੀ ਅਮਰੀਕਾ ਗਿਆ ਸੀ।ਦਲੀਪ ਬ੍ਰਹਮਭੱਟ, ਉਸ ਦੀ ਪਤਨੀ ਬਿੰਦੂ ਬ੍ਰਹਮਭੱਟ ਅਤੇ ਪੁੱਤਰ ਯਸ਼ ਬ੍ਰਹਮਭੱਟ ਸ਼ਾਮਲ ਸਨ। ਤਿੰਨੋਂ ਮਿਡਸੈਕਸ ਕਾਉਂਟੀ, ਨਿਊ ਜਰਸੀ ਦੇ ਸਾਊਥਾਲ ਪਲੇਨਫੀਲਡ ਵਿੱਚ ਰਹਿੰਦੇ ਸਨ।