Home » ਦੱਖਣੀ ਆਕਲੈਂਡ ‘ਚ ਲੱਗੀ ਭਿਆਨਕ ਅੱਗ,ਕਈ ਘਰ ਸੜ ਕੇ ਹੋਏ ਸੁਆਹ…
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਲੱਗੀ ਭਿਆਨਕ ਅੱਗ,ਕਈ ਘਰ ਸੜ ਕੇ ਹੋਏ ਸੁਆਹ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਦੱਖਣੀ ਆਕਲੈਂਡ ਦੇ ਮੈਂਗਰੀ ਬ੍ਰਿਜ ਇਲਾਕੇ ‘ਚ ਬੀਤੀ ਰਾਤ ਲੱਗੀ ਭਿਆਨਕ ਅੱਗ ਵਿੱਚ ਕਈ ਘਰਾਂ ਦੇ ਸੜ੍ਹ ਕੇ ਸੁਆਹ ਹੋ ਜਾਣ ਦੀ ਮੰਦਭਾਗੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਅੱਗ 3 ਵਜੇ ਦੇ ਕਰੀਬ ਕੋਰਨੇਸ਼ਨ ਰੋਡ ‘ਤੇ ਲੱਗੀ ਸੀ ਜਿਸ ਵਿੱਚ ਕਈ ਘਰ ਅਤੇ ਇੱਕ ਚਰਚ ਵੀ ਨੁਕਸਾਨੀ ਗਈ ਹੈ।ਅੱਗ ‘ਤੇ ਕਾਬੂ ਪਾਉਣ ਲਈ ਮੌਕੇ ‘ਤੇ ਵੱਡੀ ਗਿਣਤੀ ਵਿੱਚ ਫਾਇਰਫਾਈਟਰ ਅੱਗ ‘ਤੇ ਕਾਬੂ ਪਾਉਣ ਲਈ ਪੁੱਜੇ ਦੱਸੇ ਜਾ ਰਹੇ ਹਨ। ਅੱਗ ਕਾਰਨ 5 ਘਰਾਂ ਦੇ ਸੁਆਹ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਚੰਗੀ ਗੱਲ ਰਹੀ ਕਿ ਇੱਸ ਘਟਨਾ ਵਿੱਚ ਕਿਸੇ ਦੇ ਵੀ ਜਖਮੀ ਹੋਣ ਦੀ ਖਬਰ ਨਹੀਂ ਹੈ।