Home » ਆਕਲੈਂਡ ‘ਚ ਹੋਣੋਂ ਬਚਿਆਂ ਵੱਡਾ ਹਾਦਸਾ,ਰੇਲਵੇ ਲਾਇਨ ‘ਤੇ ਜਾ ਵੜੀ ਬੇਕਾਬੂ ਹੋਈ ਕਾਰ…
Home Page News New Zealand Local News NewZealand

ਆਕਲੈਂਡ ‘ਚ ਹੋਣੋਂ ਬਚਿਆਂ ਵੱਡਾ ਹਾਦਸਾ,ਰੇਲਵੇ ਲਾਇਨ ‘ਤੇ ਜਾ ਵੜੀ ਬੇਕਾਬੂ ਹੋਈ ਕਾਰ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਮਾਊਂਟ ਅਲਬਰਟ ‘ਚ ਇੱਕ ਸਟੋਰ ਦੀ ਕਾਰ ਪਾਰਕ ਵਿੱਚ ਇੱਕ ਕਾਰ ਦੇ ਬੇਕਾਬੂ ਹੋ ਜਾਣ ਤੋ ਬਾਅਦ ਨਜਦੀਕੀ ਲੰਘ ਰਹੀ ਰੇਲਵੇ ਪਟੜੀ ਵਿੱਚ ਜਾ ਵੜਨ ਕਾਰਨ ਆਕਲੈਂਡ ਦੀ ਪੱਛਮੀ ਲਾਈਨ ਦੀ ਰੇਲ ਸਰਵਿਸ ਨੂੰ ਰੋਕ ਦਿੱਤਾ ਗਿਆਂ ਹੈ।ਪੁਲਿਸ ਨੂੰ ਸਵੇਰੇ 11.09 ਵਜੇ ਪੁਲਿਸ ਨੂੰ ਬੁਲਾਇਆ ਗਿਆ ਸੀ ਜਦੋਂ ਰਿਪੋਰਟ ਮਿਲੀ ਸੀ ਕਿ ਕਾਰ ਨਿਊ ​​ਨਾਰਥ ਰੋਡ ‘ਤੇ ਪੈਕ ‘ਨ ਸੇਵ ਕਾਰ ਪਾਰਕ ਦੇ ਕਿਨਾਰੇ ਥੱਲੇ ਰੇਲ ਫਟੜੀ ਵੱਲ ਚਲੀ ਗਈ । ਫਾਇਰਫਾਈਟਰਜ਼ ਅਤੇ ਪੁਲਿਸ ਅਧਿਕਾਰੀਆਂ ਨੇ ਪਟੜੀ ‘ਤੇ ਲਟਕ ਰਹੀ ਕਾਰ ਤੋਂ ਡਰਾਈਵਰ ਬਾਹਰ ਕੱਢਿਆਂ ਅਤੇ ਉਸ ਨੂੰ ਇਲਾਜ ਲਈ ਔਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ।ਆਕਲੈਂਡ ਟ੍ਰਾਂਸਪੋਰਟ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਅੱਜ ਦੁਪਹਿਰ ਨੂੰ ਕੁਝ ਦੇਰੀ ਅਤੇ ਰੱਦ ਹੋਣ ਦੀ ਉਮੀਦ ਕਰਨੀ ਚਾਹੀਦੀ ਹੈ।