Home » ਬੇਅ ਆਫ ਪਲੈਂਟੀ ‘ਚ ਸਵੇਰ ਸਾਰ ਹੋਇਆ ਹਾਦਸਾ,ਇੱਕ ਵਿਅਕਤੀ ਦੀ ਹੋਈ ਮੌ.ਤ…
Home Page News • New Zealand Local News • NewZealand

ਬੇਅ ਆਫ ਪਲੈਂਟੀ ‘ਚ ਸਵੇਰ ਸਾਰ ਹੋਇਆ ਹਾਦਸਾ,ਇੱਕ ਵਿਅਕਤੀ ਦੀ ਹੋਈ ਮੌ.ਤ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਬੇਅ ਆਫ ਪਲੈਂਟੀ ‘ਚ ਅੱਜ ਸਵੇਰੇ ਹੋਏ ਸਿੰਗਲ-ਵਾਹਨ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਹੈ।ਪੁਲਿਸ ਨੂੰ ਅੱਜ ਸਵੇਰੇ 5:30 ਵਜੇ ਦੇ ਕਰੀਬ ਕਲਾਰਕ ਰੋਡ,ਟੀ-ਪੁਨਾ ‘ਚ ਹੋਏ ਹਾਦਸੇ ਸਬੰਧੀ ਸੂਚਨਾ ਮਿਲੀ ਸੀ।ਹਾਦਸੇ ਤੋ ਬਾਅਦ ਕਲਾਰਕ ਰੋਡ/SH2 ਅਤੇ ਟੀ-ਪੁਨਾ ਸਟੇਸ਼ਨ ਰੋਡ ‘ਤੇ ਸੜਕ ਨੂੰ ਬੰਦ ਕੀਤਾ ਗਿਆ ਹੈ।ਸੀਰੀਅਸ ਕਰੈਸ਼ ਯੂਨਿਟ ਵੱਲੋਂ ਮੌਕੇ ‘ਤੇ ਪਹੁੰਚ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।