Home » ਆਕਲੈਂਡ ‘ਚ ਇੱਕ ਕਾਰ ਹਾਦਸੇ ਵਿੱਚ ਕਈ ਲੋਕਾਂ ਨੂੰ ਜ਼ਖਮੀ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ…
Home Page News New Zealand Local News NewZealand

ਆਕਲੈਂਡ ‘ਚ ਇੱਕ ਕਾਰ ਹਾਦਸੇ ਵਿੱਚ ਕਈ ਲੋਕਾਂ ਨੂੰ ਜ਼ਖਮੀ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਪੂਰਬੀ ਆਕਲੈਂਡ ਵਿੱਚ ਬੀਤੇ ਕੱਲ੍ਹ ਹੋਏ ਇੱਕ ਹਾਦਸੇ ਜਿਸ ਵਿੱਚ ਕਈ ਲੋਕਾਂ ਜ਼ਖਮੀ ਹੋ ਗਏ ਸਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ 22 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਹ ਹਾਦਸਾ ਹਾਫ ਮੂਨ ਬੇ ਦੇ ਪ੍ਰਿੰਸ ਰੀਜੈਂਟ ਡਰਾਈਵ ‘ਤੇ ਸ਼ਾਮ ਕਰੀਬ 5.30 ਵਜੇ ਹੋਇਆ ਸੀ।ਇੱਕ ਪੁਲਿਸ ਬੁਲਾਰੇ ਨੇ ਅੱਜ ਸਵੇਰੇ ਪੁਸ਼ਟੀ ਕੀਤੀ ਕਿ ਇਹ ਇੱਕ ਸਿੰਗਲ-ਵਾਹਨ ਹਾਦਸਾ ਸੀ, ਅਤੇ ਇਸ ਵਿੱਚ ਛੇ ਲੋਕ ਜ਼ਖਮੀ ਹੋ ਗਏ ਸਨ।ਪੁਲਿਸ ਨੇ ਅੱਜ ਸਵੇਰੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ‘ਤੇ ਕਈ ਦੋਸ਼ਾਂ ਲਗਾਏ ਗਏ ਹਨ ਅਤੇ ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।