Home » ਇਟਲੀ ”ਚ 2 ਰੇਲ ਗੱਡੀਆਂ ਦਰਮਿਆਨ ਹੋਈ ਟੱਕਰ,ਕਈ ਲੋਕ ਹੋਏ ਜ਼ਖ਼ਮੀ…
Home Page News World World News

ਇਟਲੀ ”ਚ 2 ਰੇਲ ਗੱਡੀਆਂ ਦਰਮਿਆਨ ਹੋਈ ਟੱਕਰ,ਕਈ ਲੋਕ ਹੋਏ ਜ਼ਖ਼ਮੀ…

Spread the news

ਉੱਤਰੀ ਇਟਲੀ ਰਾਵੇਨਾ ਇਲਾਕੇ ਦੇ ਫਾਏਂਸਾ ਨੇੜੇ 2 ਰੇਲ ਗੱਡੀਆਂ ਦਾ ਆਹਮੋ-ਸਾਹਮਣੇ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਟਲੀ ਦੇ ਬਲੋਨੀਆ ਰਿਮਨੀ ਵਾਲੀ ਰੇਲਵੇ ਲਾਈਨ ‘ਤੇ 2 ਰੇਲ ਗੱਡੀਆਂ ਇਕ ਇੰਟਰਸਿਟੀ ਤੇ ਇਕ ਖੇਤਰੀ ਰੇਲ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਬਚਿਆ ਕਿਉਂਕਿ ਰੇਲ ਗੱਡੀਆਂ ਦੀ ਰਫ਼ਤਾਰ ਜ਼ਿਆਦਾ ਤੇਜ਼ ਨਹੀਂ ਸੀ, ਜਦ ਕਿ ਇਸ ਹਾਦਸੇ ਵਿੱਚ 17 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਹ ਹਾਦਸਾ 10 ਦਸੰਬਰ ਰਾਤ 8.20 ਦਾ ਹੈ। ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਚੱਲ ਰਹੀ ਹੈ। ਜ਼ਖ਼ਮੀ ਯਾਤਰੀਆਂ ‘ਚੋਂ ਕੋਈ ਵੀ ਗੰਭੀਰ ਜ਼ਖ਼ਮੀ ਨਾ ਹੋਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਰਾਹਤ ਕਰਮਚਾਰੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਕਾਰਜਾਂ ਵਿੱਚ ਰੁੱਝ ਗਏ ਤੇ ਮਿੰਟੋ-ਮਿੰਟੀ ਜ਼ਖ਼ਮੀਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ।