Home » ਕੀ ਤੁਸੀ ਇਸ ਵਿਅਕਤੀ ਨੂੰ ਵੇਖਿਆ,ਨਿਊਜ਼ੀਲੈਂਡ ਪੁਲਿਸ ਨੂੰ ਹੈ ਇਸਦੀ ਭਾਲ…
Home Page News New Zealand Local News NewZealand

ਕੀ ਤੁਸੀ ਇਸ ਵਿਅਕਤੀ ਨੂੰ ਵੇਖਿਆ,ਨਿਊਜ਼ੀਲੈਂਡ ਪੁਲਿਸ ਨੂੰ ਹੈ ਇਸਦੀ ਭਾਲ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਪੁਲਿਸ ਵੱਲੋਂ
Jovarn Tolovae ਨਾਮੀ ਇੱਕ ਵਿਅਕਤੀ ਦੀ ਫੋਟੋ ਜਾਰੀ ਕਰਦੇ ਹੋਏ ਉਸ ਦੀ ਗ੍ਰਿਫਤਾਰੀ ਸਬੰਧੀ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ।ਪੁਲਿਸ ਦਾ ਮੰਨਣਾ ਹੈ ਕਿ ਉਹ ਆਕਲੈਂਡ ਖੇਤਰ ਵਿੱਚ ਹੀ ਕਿਤੇ ਹੋ ਸਕਦਾ ਹੈ ਸੰਭਵ ਤੌਰ ‘ਤੇ ਪਾਪਾਕੁਰਾ ਖੇਤਰ ਵਿੱਚ ਅਤੇ ਉਹ ਸਰਗਰਮੀ ਨਾਲ ਪੁਲਿਸ ਤੋਂ ਬਚ ਰਿਹਾ ਹੈ।ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਇਸ ਅਪਰਾਧੀ ਨੂੰ ਪਨਾਹ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਵੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਜੇਕਰ ਤੁਸੀਂ ਇਸ ਵਿਅਕਤੀ ਨੂੰ ਵੇਖਦੇ ਹੋ ਤਾ ਪੁਲਿਸ ਨੂੰ ਤੁਰੰਤ 111 ‘ਤੇ ਕਾਲ ਕਰੋ।
ਇਸ ਤੋਂ ਇਲਾਵਾ, ਜਿਸ ਕਿਸੇ ਨੂੰ ਵੀ ਉਸਦੇ ਠਿਕਾਣੇ ਬਾਰੇ ਹੋਰ ਜਾਣਕਾਰੀ ਹੋਵੇ, ਉਹ ਫਾਈਲ ਨੰਬਰ 231106/8062 ਦੇ ਹਵਾਲੇ ਨਾਲ 105 ‘ਤੇ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ।