ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਨੌਰਥ ਆਕਲੈਂਡ Tōtara Vale ‘ਚ ਅੱਜ ਤੜਕੇ ਸਵੇਰ ਇੱਕ ਨਿਰਮਾਣ ਅਧੀਨ ਤਿੰਨ ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ।ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 4.51 ਵਜੇ ਤੋਂ ਸ਼ੁਰੂ ਹੋਈ ਕੈਥਲੀਨ ਸਟ੍ਰੀਟ ‘ਤੇ ਅੱਗ ਲੱਗਣ ਸਬੰਧੀ ਕਈ ਫੋਨ ਕਾਲਾਂ ਆਈਆਂ। ਫਾਇਰ ਅਤੇ ਐਮਰਜੈਂਸੀ ਦੇ ਉੱਤਰੀ ਸ਼ਿਫਟ ਮੈਨੇਜਰ ਜੋਸ਼ ਪੇਨੇਫਾਦਰ ਨੇ ਕਿਹਾ ਕਿ ਪਹੁੰਚਣ ‘ਤੇ ਅਮਲੇ ਨੇ 30×15 ਮੀਟਰ ਦਾ ਤਿੰਨ ਮੰਜ਼ਿਲਾ ਘਰ “ਚੰਗੀ ਤਰਾਂ ਅੱਗ ਦੀ ਲਪੇਟ ਵਿੱਚ ਸੀ ਮੌਕੇ ‘ਤੇ ਪਹੁੰਚੇ ਵੱਡੀ ਗਿਣਤੀ ਵਿੱਚ ਫਾਇਰ ਵਿਭਾਗ ਦੀ ਕਰਮੀਆਂ ਵੱਲੋਂ ਸਵੇਰੇ 6 ਵਜੇ ਦੇ ਕਰੀਬ ਅੱਗ ‘ਤੇ ਕਾਬੂ ਪਾ ਲਿਆ ਗਿਆ।ਪੇਨੇਫਾਦਰ ਨੇ ਕਿਹਾ ਕਿ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਦੋ ਫਾਇਰ ਇਨਵੈਸਟੀਗੇਟਰ ਘਟਨਾ ਸਥਾਨ ‘ਤੇ ਹਨ ਜੋ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਨੌਰਥ ਆਕਲੈਂਡ ‘ਚ ਤੜਕੇ ਸਵੇਰ ਉਸਾਰੀ ਅਧੀਨ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ…
