Home » 80 ਕਿਲੋ ਕੋਕੀਨ ਦੇ ਮਾਮਲੇ ਸਬੰਧੀ ਭਾਰਤੀ ਮੂਲ ਦੇ ਵਿਅਕਤੀ ਨੂੰ 15 ਸਾਲਾਂ ਦੀ ਹੋਈ ਸਜ਼ਾ…
Home Page News India World World News

80 ਕਿਲੋ ਕੋਕੀਨ ਦੇ ਮਾਮਲੇ ਸਬੰਧੀ ਭਾਰਤੀ ਮੂਲ ਦੇ ਵਿਅਕਤੀ ਨੂੰ 15 ਸਾਲਾਂ ਦੀ ਹੋਈ ਸਜ਼ਾ…

Spread the news

ਕੈਨੇਡਾ(ਕੁਲਤਰਨ ਸਿੰਘ)ਸਰੀ ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਤ ਟਰੱਕ ਡਰਾਈਵਰ ਰਾਜ ਕੁਮਾਰ ਮਹਿਮੀ (60) ਜਿਸ ਨੂੰ 80 ਕਿਲੋ ਕੋਕੀਨ ਅਮਰੀਕਾ ਤੋਂ ਕੈਨੇਡਾ ਟਰੱਕ ਰਾਹੀਂ ਲੰਘਾਉਣ ਦੇ ਦੋਸ਼ ਹੇਠ 15 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ , ਖਬਰਾ ਮੁਤਾਬਕ ਨਵਾਂ ਕੈਨੇਡੀਅਨ ਪਾਸਪੋਰਟ ਬਣਾ ਭਾਰਤ ਭੱਜ ਗਿਆ ਹੈ ਜਿਸ ਨੂੰ ਫੜਨ ਲਈ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਆਰਸੀਐਮਪੀ ਵੱਲੋ ਇੰਟਰਪੋਲ ਨੂੰ ਰੇਡ ਕਾਰਨਰ ਨੋਟਿਸ ਕੱਢਣ ਲਈ ਬੇਨਤੀ ਕੀਤੀ ਗਈ ਹੈ ਅਤੇ ਨਾਲ ਹੀ ਉਸਦੇ ਕੈਨੇਡਾ ਵਾਇਡ ਵਾਰੰਟ ਵੀ ਕੱਢੇ ਗਏ ਹਨ , ਦੱਸਣਯੋਗ ਹੈ ਕਿ ਰਾਜ ਕੁਮਾਰ ਮਹਿਮੀ ਨੂੰ ਨਵੰਬਰ 2017 ‘ਚ 80 ਕਿਲੋ ਕੋਕੀਨ ਨਾਲ ਕੈਨੇਡਾ / ਅਮਰੀਕਾ ਬਾਰਡਰ ਤੇ ਫੜਿਆ ਗਿਆ ਸੀ।