Home » ਰੋਟੋਰੂਆ ‘ਚ ਵਾਪਰਿਆਂ ਭਿਆਨਕ ਸੜਕ ਹਾਦਸਾ,ਕਈ ਵਿਅਕਤੀ ਹੋਏ ਜ਼ਖਮੀ…
Home Page News • New Zealand Local News • NewZealand

ਰੋਟੋਰੂਆ ‘ਚ ਵਾਪਰਿਆਂ ਭਿਆਨਕ ਸੜਕ ਹਾਦਸਾ,ਕਈ ਵਿਅਕਤੀ ਹੋਏ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਰੋਟੋਰੂਆ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਕਈ ਜਣਿਆਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖਬਰ ਹੈ।ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 11.18 ਵਜੇ ਹੰਨਾਹ ਰੋਡ ਦੇ ਨਾਲ ਚੌਰਾਹੇ ਦੇ ਨੇੜੇ, ਰਾਜ ਮਾਰਗ 30, Te Ngae Rd ‘ਤੇ ਹੋਏ ਹਾਦਸੇ ਸਬੰਧੀ ਬੁਲਾਇਆ ਗਿਆ ਸੀ।ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਐਂਬੂਲੈਂਸ ਰਾਹੀਂ ਰੋਟੋਰੂਆ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ SH30, Lee Rd ਅਤੇ Robinson Ave ਦੇ ਚੌਰਾਹਿਆਂ ‘ਤੇ ਸੜਕ ਨੂੰ ਰੋਕਿਆ ਗਿਆ ਹੈ।ਪੁਲਿਸ, ਐਂਬੂਲੈਂਸ ਅਤੇ ਫਾਇਰ ਅਤੇ ਐਮਰਜੈਂਸੀ ਨਿਊਜ਼ੀਲੈਂਡ ਦੀਆਂ ਗੱਡੀਆਂ ਘਟਨਾ ਸਥਾਨ ‘ਤੇ ਮਜੂਦ ਹਨ।ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੀ ਜਾਂਚ ਸਬੰਧੀ ਸੀਰੀਅਸ ਕਰੈਸ਼ ਯੂਨਿਟ ਨੂੰ ਸੂਚਿਤ ਕਰ ਦਿੱਤਾ ਗਿਆ ਹੈ।