Home » ਅਮਰੀਕਾ ਦੇ  ਰਾਸ਼ਟਰਪਤੀ ਜੋ ਬਿਡੇਨ ਦੇ ਕਾਫਲੇ ਨੂੰ ਟੱਕਰ ਮਾਰਨ ਵਾਲਾ ਵਿਅਕਤੀ ਗ੍ਰਿਫਤਾਰ…
Home Page News World World News

ਅਮਰੀਕਾ ਦੇ  ਰਾਸ਼ਟਰਪਤੀ ਜੋ ਬਿਡੇਨ ਦੇ ਕਾਫਲੇ ਨੂੰ ਟੱਕਰ ਮਾਰਨ ਵਾਲਾ ਵਿਅਕਤੀ ਗ੍ਰਿਫਤਾਰ…

Spread the news

ਅਮਰੀਕਾ ਵਿੱਚ ਵੀ ਗੜਬੜ ਹੈ। ਇਸ ਦੇਸ਼ ਦੇ ਰਾਸ਼ਟਰਪਤੀ ਜੋਅ ਬਿਡੇਨ ਦੇ ਕਾਫਲੇ ‘ਤੇ ਕਿਸੇ  ਅਣਪਛਾਤੇ ਵਿਅਕਤੀ ਨੇ ਹਮਲਾ ਕਰ ਦਿੱਤਾ। ਅਧਿਕਾਰੀਆਂ ਨੇ ਐਲਾਨ ਕੀਤਾ ਕਿ ਇਸ ਘਟਨਾ ਵਿੱਚ ਰਾਸ਼ਟਰਪਤੀ ਸੁਰੱਖਿਅਤ ਹਨ। ਮਹਾਂਸ਼ਕਤੀ ਦੇਸ਼ ਅਮਰੀਕਾ ਵਿੱਚ ਸੁਰੱਖਿਆ ਵਿੱਚ ਅਸਫਲਤਾ ਦੀ ਘਟਨਾ ਨੇ ਅਚਾਨਕ ਇੱਥੇ ਹਲਚਲ ਮਚਾ ਦਿੱਤੀ। ਵ੍ਹਾਈਟ ਹਾਊਸ ਦੇ ਅਨੁਸਾਰ,ਰਾਸ਼ਟਰਪਤੀ ਜੋ  ਬਿਡੇਨ ਐਤਵਾਰ ਦੀ ਰਾਤ ਨੂੰ ਡੇਲਾਵੇਅਰ ਵਿੱਚ ਆਪਣੀ ਪਾਰਟੀ ਦੇ ਪ੍ਰਚਾਰ ਦਫਤਰ ਵਿੱਖੇ ਗਏ ਸਨ। ਉਥੇ ਰਾਤ ਦਾ ਖਾਣਾ ਖ਼ਤਮ ਕਰਨ ਤੋਂ ਬਾਅਦ ਜਦੋਂ ਦਫ਼ਤਰ ਦੇ ਬਾਹਰ ਕਾਫ਼ਲੇ ਕੋਲ ਆ ਰਹੇ ਸਨ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਯੂਐਸ ਸੀਕਰੇਟ ਸਰਵਿਸ ਦੀ ਗੱਡੀ ਨਾਲ ਟੱਕਰ ਮਾਰ ਦਿੱਤੀ।ਇਸ ਤੋਂ ਬਾਅਦ ਉਸ ਨੇ ਕਿਸੇ ਹੋਰ ਵਾਹਨ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਤੁਰੰਤ ਹੀ  ਜਵਾਬੀ ਕਾਰਵਾਈ ਕਰਦੇ ਹੋਏ ਕਾਰ ਚਲਾ ਰਹੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।