ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਨੌਰਥ ਆਕਲੈਂਡ ਦੇ ਵਾਈਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।ਪੁਲਿਸ ਦਾ ਕਹਿਣਾ ਹੈ ਕਿ ਉਹ ਸ਼ੈਰਨ ਰੋਡ ‘ਤੇ ਇੱਕ ਘਰ ਵਿੱਚ ਹੋਈ ਵਿਅਕਤੀ ਦੀ ਮੌਤ ਸਬੰਧੀ ਜਾਂਚ ਕਰ ਰਹੇ ਹਨ।ਇਕ ਬੁਲਾਰੇ ਨੇ ਦੱਸਿਆ ਕਿ ਜਾਇਦਾਦ ‘ਤੇ ਮੌਜੂਦ ਦੋ ਵਿਅਕਤੀ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ।
ਤਿੰਨ ਹਥਿਆਰਬੰਦ ਪੁਲਿਸ ਅਧਿਕਾਰੀ ਅੱਜ ਸਵੇਰੇ ਘਰ ਦੇ ਬਾਹਰ ਤਾਇਨਾਤ ਹਨ, ਜੋ ਕਿ ਹੁਣ ਘੇਰਾਬੰਦੀ ਅਧੀਨ ਹੈ। ਸੇਂਟ ਜੌਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਦੋ ਐਂਬੂਲੈਂਸਾਂ, ਇੱਕ ਮੈਨੇਜਰ, ਅਤੇ ਇੱਕ ਰੈਪਿਡ ਰਿਸਪਾਂਸ ਵਾਹਨ ਰਾਤ 1 ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਪਹੁੰਚੇ।ਘਟਨਾ ਸਬੰਧੀ ਜਾਂਚ ਅਜੇ ਜਾਰੀ ਹੈ ਅਤੇ ਅਗਲੇਰੀ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।