Home » ਨਿਊਜ਼ੀਲੈਂਡ ‘ਚ ਪਿਛਲੇ 3 ਹਫ਼ਤਿਆਂ ਤੋਂ ਲਾਪਤਾ ਚੱਲ ਰਹੇ ਵਿਅਕਤੀ ਦੀ ਭਾਲ ਲਈ ਭਾਈਚਾਰੇ ਨੂੰ ਕੀਤੀ ਅਪੀਲ…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਪਿਛਲੇ 3 ਹਫ਼ਤਿਆਂ ਤੋਂ ਲਾਪਤਾ ਚੱਲ ਰਹੇ ਵਿਅਕਤੀ ਦੀ ਭਾਲ ਲਈ ਭਾਈਚਾਰੇ ਨੂੰ ਕੀਤੀ ਅਪੀਲ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਪੁਲਿਸ ਨੇ 6 ਦਸੰਬਰ ਤੋਂ ਲਾਪਤਾ ਚੱਲ ਰਹੇ ਇੱਕ ਵਿਅਕਤੀ ਦੀ ਭਾਲ ਲਈ ਭਾਈਚਾਰੇ ਨੂੰ ਅਪੀਲ ਕੀਤੀ ਹੈ।ਪੁਲਿਸ ਨੇ ਕਿਹਾ ਕਿ ਜੈਸੀ ਜੌਨਸਨ(32) ਦੇ ਲਾਪਤਾ ਹੋਣ ਸਬੰਧੀ ਕ੍ਰਿਸਮਿਸ ਦੀ ਸ਼ਾਮ ਨੂੰ ਰਿਪੋਰਟ ਦਰਜ ਕੀਤੀ ਗਈ ਹੈ ਪਰ ਉਹ ਪਿਛਲੇ ਤਿੰਨ ਹਫ਼ਤਿਆਂ ਤੋਂ ਲਾਪਤਾ ਹੈ।ਪੁਲਿਸ ਨੇ ਕਿਹਾ ਕਿ ਜੌਹਨਸਨ ਦੇ 6 ਦਸੰਬਰ ਨੂੰ ਹੈਮਿਲਟਨ ਤੋਂ ਆਕਲੈਂਡ ਦੀ ਯਾਤਰਾ ਕਰਨ ਤੋਂ ਬਾਅਦ ਉਸਨੂੰ ਲੱਭਣ ਲਈ ਪੁੱਛਗਿੱਛ ਜਾਰੀ ਹੈ।ਮੰਨਿਆ ਜਾਂਦਾ ਹੈ ਕਿ ਉਸ ਨੂੰ ਆਖਰੀ ਵਾਰ ਮੁਰੀਵਾਈ ਖੇਤਰ ਵਿੱਚ ਦੇਖਿਆ ਗਿਆ ਸੀ।ਜਿਸ ਕਿਸੇ ਨੇ ਵੀ ਜੌਨਸਨ ਨੂੰ ਦੇਖਿਆ ਹੈ ਜਾਂ ਉਸ ਬਾਰੇ ਕੋਈ ਜਾਣਕਾਰੀ ਹੈ ਤਾ ਫਾਈਲ ਨੰਬਰ 231224/8496 ਦੇ ਹਵਾਲੇ ਨਾਲ 111 ‘ਤੇ ਪੁਲਿਸ ਨੂੰ ਕਾਲ ਕਰਨ ਦੀ ਅਪੀਲ ਕੀਤੀ ਗਈ ਹੈ।