Home » ਅਮਰੀਕਾ ਦੇ ਸੂਬੇ ਟੈਕਸਾਸ ‘ਚ ਹੋਏ  ਭਿਆਨਕ ਸੜਕ ਕਾਰ ਹਾਦਸੇ ਵਿੱਚ, 6 ਭਾਰਤੀਆਂ ਦੀ ਮੌਤ…
Home Page News India India News World World News

ਅਮਰੀਕਾ ਦੇ ਸੂਬੇ ਟੈਕਸਾਸ ‘ਚ ਹੋਏ  ਭਿਆਨਕ ਸੜਕ ਕਾਰ ਹਾਦਸੇ ਵਿੱਚ, 6 ਭਾਰਤੀਆਂ ਦੀ ਮੌਤ…

Spread the news

 ਅਮਰੀਕਾ ਦੇ ਟੈਕਸਾਸ ਸੂਬੇ ਚ’ ਵਾਪਰੇ ਭਿਆਨਕ ਇਕ ਭਿਆਨਕ ਸੜਕ ਕਾਰ ਹਾਦਸੇ ‘ਚ 6 ਭਾਰਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕ ਭਾਰਤੀ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਮਿਲੀ ਜਾਣਕਾਰੀ ਦੇ ਮੁਤਾਬਕ ਬੁੱਧਵਾਰ ਨੂੰ ਅਮਰੀਕਾ ਦੇ ਹਾਈਵੇਅ 67 ‘ਤੇ ਇਕ ਪਿਕਅੱਪ ਟਰੱਕ ਅਤੇ ਮਿਨੀਵੈਨ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਕੇ ‘ਤੇ ਹੀ ਮੋਤ ਹੋ ਗਈ। ਮ੍ਰਿਤਕ ਆਂਧਰਾ ਪ੍ਰਦੇਸ਼ ਦੇ ਮੁਮੀਦੀਵਰਮ ਵਿਧਾਨ ਸਭਾ ਦੇ ਵਿਧਾਇਕ ਦੇ ਕਰੀਬੀ ਰਿਸ਼ਤੇਦਾਰ ਮੰਨੇ ਜਾਂਦੇ ਹਨ। ਮਾਰੇ ਗਏ ਮ੍ਰਿਤਕਾਂ ਦਾ ਪਿਛੋਕੜ ਆਧਰਾ ਪ੍ਰਦੇਸ਼ ਦੇ  ਅਮਲਾਪੁਰਮ ਦੇ ਨਾਲ ਸੀ। ਮਰਨ ਵਾਲਿਆਂ ਵਿੱਚ ਨਾਗੇਸ਼ਵਰ ਰਾਓ, ਉਸ ਦੀ ਪਤਨੀ ਸੀਤਾ ਮਹਾਲਕਸ਼ਮੀ, ਬੇਟੀ ਨਵੀਨਾ, ਪੋਤਾ ਕ੍ਰਿਤਿਕ ਅਤੇ ਪੋਤੀ ਨਿਸ਼ੀਤਾ ਸ਼ਾਮਲ ਹਨ। ਇਸ ਹਾਦਸੇ ‘ਚ ਨਾਗੇਸ਼ਵਰ ਰਾਓ ਦਾ ਜਵਾਈ ਲੋਕੇਸ਼ ਦੀ ਹਾਲਤ ਖਤਰੇ ਤੋ ਬਾਹਰ ਹੈ।ਜਿਸ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਸੰਬੰਧ ਵਿੱਚ ਉੱਤਰੀ ਅਮਰੀਕਾ ਦੀ ਤੇਲਗੂ ਐਸੋਸੀਏਸ਼ਨ ਵੱਲੋਂ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਹਾਦਸੇ ਵਿੱਚ ਮਾਰੇ ਗਏ 6ਵੇਂ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਇਹ ਪਰਿਵਾਰ  ਅਟਲਾਂਟਾ ਵਿੱਚ ਰਹਿੰਦਾ ਸੀ।ਅਤੇ  ਉਹ ਟੈਕਸਾਸ ਵਿੱਚ ਕ੍ਰਿਸਮਿਸ ਦੇ  ਸਮਾਗਮ ਤੋਂ ਵਾਪਸ ਆ ਰਹੇ ਸੀ। ਇਹ ਹਾਦਸਾ ਨਿਮੋ ਕਾਉਂਟੀ ਵਿੱਚ ਹਾਈਵੇਅ 67 ਉੱਤੇ ਕਾਉਂਟੀ ਰੋਡ 1119 ਦੇ ਨੇੜੇ ਵਾਪਰਿਆ। ਅਮਰੀਕਾ ਦੇ ਜਾਂਚ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਕਅੱਪ ਟਰੱਕ ‘ਚ ਸਵਾਰ ਦੋਵੇਂ ਨੌਜਵਾਨ ਗਲਤ ਦਿਸ਼ਾ ‘ਚ ਗੱਡੀ ਚਲਾ ਰਹੇ ਸਨ।ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ।