Home » ਨੌਰਥਲੈਂਡ ‘ਚ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ.ਤ,ਛੁੱਟੀਆਂ ਦੌਰਾਨ ਸੜਕ ਹਾਦਸੇ ਵਿੱਚ ਮਰਨ ਵਾਲਿਆ ਦੀ ਗਿਣਤੀ ਹੋਈ 11…
Home Page News New Zealand Local News NewZealand

ਨੌਰਥਲੈਂਡ ‘ਚ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ.ਤ,ਛੁੱਟੀਆਂ ਦੌਰਾਨ ਸੜਕ ਹਾਦਸੇ ਵਿੱਚ ਮਰਨ ਵਾਲਿਆ ਦੀ ਗਿਣਤੀ ਹੋਈ 11…

Spread the news

ਆਕਲੈਂਡ (ਬਲਜਿੰਦਰ ਸਿੰਘ) ਨੋਰਥਲੈਂਡ ‘ਚ ਹੋਏ ਇੱਕ ਵਾਹਨ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੂਜੇ ਵਿਅਕਤੀ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਇਸ ਹਾਦਸੇ ਤੋ ਬਾਅਦ ਕ੍ਰਿਸਮਸ ਛੁੱਟੀ ਵਾਲੇ ਦਿਨਾਂ ਵਿੱਚ ਸੜਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 11 ਤੱਕ ਪਹੁੰਚ ਗਈ ਹੈ।ਪੁਲਿਸ ਨੂੰ ਸਵੇਰੇ 11.39 ਵਜੇ ਰਸੇਲ ਨੇੜੇ ਰਸੇਲ ਵਕਾਪਾਰਾ ਰੋਡ ‘ਤੇ ਹਾਦਸੇ ਬਾਰੇ ਸੁਚੇਤ ਕੀਤਾ ਗਿਆ ਸੀ।ਨੌਰਥਲੈਂਡ ਦੇ ਗੰਭੀਰ ਕਰੈਸ਼ ਵਿਸ਼ਲੇਸ਼ਕ ਜੈਫ ਕ੍ਰੈਂਪ ਨੇ ਪੁਸ਼ਟੀ ਕੀਤੀ ਕਿ ਵਾਹਨ ਦੇ ਡਰਾਈਵਰ ਦੀ ਮੌਤ ਹੋ ਗਈ ਸੀ ਅਤੇ ਦੂਜੇ ਵਿਅਕਤੀ ਦੀ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।