Home » ਟਾਕਾਨੀਨੀ ‘ਚ ਕਮਿਊਨਿਟੀ ਹਾਲ ਨੂੰ ਲੱਗੀ ਅੱਗ,ਕਿਸੇ ਜਾਨੀ ਨੁਕਸਾਨ ਤੋ ਰਿਹਾ ਬਚਾਅ…
Home Page News New Zealand Local News NewZealand

ਟਾਕਾਨੀਨੀ ‘ਚ ਕਮਿਊਨਿਟੀ ਹਾਲ ਨੂੰ ਲੱਗੀ ਅੱਗ,ਕਿਸੇ ਜਾਨੀ ਨੁਕਸਾਨ ਤੋ ਰਿਹਾ ਬਚਾਅ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਬੀਤੀ ਰਾਤ ਸਾਊਥ ਆਕਲੈਂਡ ਦੇ ਟਾਕਾਨੀਨੀ ‘ਚ ਸਥਿਤ ਇੱਕ ਕਮਿਊਨਿਟੀ ਹਾਲ ਨੂੰ ਅੱਗ ਲੱਗ ਜਾਣ ਦੀ ਖ਼ਬਰ ਹੈ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਦੇ ਬੁਲਾਰੇ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਦੱਖਣੀ ਆਕਲੈਂਡ ਉਪਨਗਰ ਦੇ ਟਾਕਾਨਿਨੀ ਕਮਿਊਨਿਟੀ ਹਾਲ ਵਿੱਚ ਅੱਗ ਬੁਝਾਉਣ ਲਈ ਅਮਲੇ ਨੂੰ ਬੁਲਾਇਆ ਗਿਆ।ਜਿੱਥੇ ਮੌਕੇ ‘ਤੇ ਪਹੁੰਚ ਫਾਇਰ ਵਿਭਾਗ ਦੇ ਕਰਮਚਾਰੀਆਂ ਵੱਲੋਂ ਅੱਗ ‘ਤੇ ਕਾਬੂ ਪਾਇਆਂ ਗਿਆ।ਅੱਗ ਲੱਗਣ ਕਾਰਨ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆਂ ਹੈ ਪਰ ਚੰਗੀ ਗੱਲ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।ਫਾਇਰ ਇਨਵੈਸਟੀਗੇਟਰ ਅੱਜ ਸਵੇਰੇ ਕਮਿਊਨਿਟੀ ਹਾਲ ਵਿੱਚ ਅੱਗ ਲੱਗਣ ਦੀ ਘਟਨਾ ਵਾਲੀ ਥਾਂ ‘ਤੇ ਜਾਂਚ ਕਰ ਰਹੇ ਹਨ।