Home » ਪੂਰਬੀ ਆਕਲੈਂਡ ‘ਚ ਹੋਏ ਹਾਦਸੇ ਦੌਰਾਨ ਇੱਕ ਵਿਅਕਤੀ ਹੋਇਆਂ ਗੰਭੀਰ ਜ਼ਖਮੀ…
Home Page News • New Zealand Local News • NewZealand

ਪੂਰਬੀ ਆਕਲੈਂਡ ‘ਚ ਹੋਏ ਹਾਦਸੇ ਦੌਰਾਨ ਇੱਕ ਵਿਅਕਤੀ ਹੋਇਆਂ ਗੰਭੀਰ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ) ਅੱਜ ਸਵੇਰੇ ਪੂਰਬੀ ਆਕਲੈਂਡ ਦੇ ਬਕਲੈਂਡਸ ਬੀਚ ‘ਤੇ ਵਾਪਰੇ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਘਟਨਾ ਸਥਾਨ ‘ਤੇ ਮੌਕੇ ਉੱਤੇ ਪੁਲਿਸ,ਫੈਨਜ਼ ਅਤੇ ਐਂਬੂਲੈਂਸ ਸੇਵਾਵਾਂ ਮਦਦ ਲਈ ਪਹੁੰਚੀਆਂ ਕਰ ਰਹੀ ਹੈ।ਇਹ ਹਾਦਸਾ ਸਵੇਰੇ 10.30 ਵਜੇ ਦੇ ਕਰੀਬ Aberfeldy Ave ਦੇ ਚੌਰਾਹੇ ਦੇ ਨੇੜੇ, Pakuranga Rd ‘ਤੇ ਵਾਪਰਿਆਂ ਜਿੱਥੇ ਇੱਕ ਵਾਹਨ ਦੀ ਝਪੇਟ ‘ਚ ਆਉਣ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਪੁਲਿਸ ਵੱਲੋਂ ਘਟਨਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।