Home » ਈਰਾਨ ਵਿਚ ਦੋ ਜ਼ਬਰਦਸਤ ਧਮਾਕੇ, ਧਮਾਕਿਆਂ ਵਿਚ 103 ਲੋਕਾਂ ਦੀ ਮੌ+ਤ…
Home Page News World World News

ਈਰਾਨ ਵਿਚ ਦੋ ਜ਼ਬਰਦਸਤ ਧਮਾਕੇ, ਧਮਾਕਿਆਂ ਵਿਚ 103 ਲੋਕਾਂ ਦੀ ਮੌ+ਤ…

Spread the news

ਈਰਾਨ ਦੇ ਕਰਮਾਨ ਸ਼ਹਿਰ ‘ਚ ਬੁੱਧਵਾਰ ਨੂੰ ਹੋਏ ਦੋ ਧਮਾਕਿਆਂ ‘ਚ 103 ਲੋਕਾਂ ਦੀ ਮੌਤ ਹੋ ਗਈ। 141 ਜ਼ਖਮੀ ਹੋ ਗਏ। ਇਹ ਧਮਾਕੇ ਰੈਵੋਲਿਊਸ਼ਨਰੀ ਗਾਰਡਜ਼ (ਈਰਾਨੀ ਫੌਜ) ਦੇ ਸਾਬਕਾ ਜਨਰਲ ਕਾਸਿਮ ਸੁਲੇਮਾਨੀ ਦੀ ਕਬਰ ‘ਤੇ ਹੋਏ। ਵੀਰਵਾਰ ਨੂੰ ਦੇਸ਼ ਵਿੱਚ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਈਰਾਨ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਈਰਾਨ ਦੀ ਧਰਤੀ ‘ਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ।

ਬੁੱਧਵਾਰ ਨੂੰ ਕਾਸਿਮ ਸੁਲੇਮਾਨੀ ਦੀ ਮੌਤ ਦੀ ਚੌਥੀ ਬਰਸੀ ਸੀ। 2020 ਵਿੱਚ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਬਗਦਾਦ ਵਿੱਚ ਇੱਕ ਮਿਜ਼ਾਈਲ ਹਮਲੇ ਵਿੱਚ ਸੁਲੇਮਾਨੀ ਦੀ ਮੌਤ ਹੋ ਗਈ ਸੀ। ਦੋਵਾਂ ਧਮਾਕਿਆਂ ਵਿਚਾਲੇ 10 ਸਕਿੰਟ ਦਾ ਫਰਕ ਸੀ। ਪਹਿਲਾ ਧਮਾਕਾ ਸੁਲੇਮਾਨੀ ਦੀ ਕਬਰ ਤੋਂ 700 ਮੀਟਰ ਦੂਰ ਹੋਇਆ। ਦੂਜਾ ਧਮਾਕਾ ਸੁਰੱਖਿਆ ਜਾਂਚ ਚੌਕੀ ਨੇੜੇ ਹੋਇਆ।

ਈਰਾਨ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਹਮਲੇ ਪਿੱਛੇ ਦੇਸ਼ ਦੇ ਦੁਸ਼ਮਣਾਂ ਦਾ ਹੱਥ ਹੋ ਸਕਦਾ ਹੈ। ਧਮਾਕਾ ਰਿਮੋਟ ਨਾਲ ਕੀਤਾ ਗਿਆ ਸੀ। ਇਸ ਲਈ ਉਨ੍ਹਾਂ ‘ਤੇ ਹੋਰ ਵੀ ਸ਼ੱਕ ਹੈ।

ਈਰਾਨ ਦੀ ਸਮਾਚਾਰ ਏਜੰਸੀ ਤਸਨੀਮ ਮੁਤਾਬਕ ਵਿਸਫੋਟਕਾਂ ਨਾਲ ਭਰੇ ਦੋ ਬ੍ਰੀਫਕੇਸ ਕਬਰਸਤਾਨ ਦੇ ਬਾਹਰ ਮੁੱਖ ਗੇਟ ਦੇ ਕੋਲ ਰੱਖੇ ਗਏ ਸਨ। ਇਹ ਰਿਮੋਟ ਕੰਟਰੋਲ ਦੀ ਮਦਦ ਨਾਲ ਧਮਾਕਾ ਕੀਤਾ ਗਿਆ। ਕੁਝ ਰਿਪੋਰਟਾਂ ਮੁਤਾਬਕ ਜਦੋਂ ਸੁਰੱਖਿਆ ਬਲ ਮੌਕੇ ‘ਤੇ ਪੁੱਜਣ ਲੱਗੇ ਤਾਂ ਭੀੜ ‘ਚ ਧਮਾਕਾ ਹੋ ਗਿਆ।

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ- ਇਸ ਹਮਲੇ ਪਿੱਛੇ ਜੋ ਵੀ ਹੈ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਈਰਾਨ ਦੇ ਦੁਸ਼ਮਣਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਅਜਿਹੇ ਹਮਲਿਆਂ ਨਾਲ ਟੁੱਟ ਨਹੀਂ ਸਕਦੇ। ਈਰਾਨ ‘ਚ ਬੁੱਧਵਾਰ ਨੂੰ ਇਹ ਧਮਾਕਾ ਬੇਰੂਤ ‘ਚ ਹਮਾਸ ਦੇ ਉਪ ਨੇਤਾ ਸਾਲੇਹ ਅਲ-ਅਰੋਰੀ ਦੀ ਮੌਤ ਤੋਂ ਇਕ ਦਿਨ ਬਾਅਦ ਹੋਇਆ ਹੈ। ਈਰਾਨ ਨੇ ਅਲ-ਅਰੋਰੀ ਦੀ ਹੱਤਿਆ ਦੀ ਨਿੰਦਾ ਕੀਤੀ ਅਤੇ ਇਜ਼ਰਾਈਲ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ।

ਪਿਛਲੇ ਮਹੀਨੇ ਹੀ ਇਜ਼ਰਾਈਲ ਨੇ ਸੀਰੀਆ ਵਿੱਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਸਲਾਹਕਾਰ ਰਾਜੀ ਮੋਸਾਵੀ ਦੀ ਹੱਤਿਆ ਕਰ ਦਿੱਤੀ ਸੀ। ਮੋਸਾਵੀ ਦੀ ਮੌਤ ਸੀਰੀਆ ਵਿੱਚ ਸੁਲੇਮਾਨੀ ਦੀ ਕਬਰ ਤੋਂ 700 ਮੀਟਰ ਦੂਰ ਹੋਈ ਸੀ।