Home » ਟਾਕਾਨੀਨੀ ‘ਚ ਡੇਅਰੀ ਸ਼ਾਪ ਲੁੱਟਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ…
Home Page News New Zealand Local News NewZealand

ਟਾਕਾਨੀਨੀ ‘ਚ ਡੇਅਰੀ ਸ਼ਾਪ ਲੁੱਟਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ…

Spread the news

ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਦੇ ਉਪਨਗਰ ਟਾਕਾਨਿਨੀ ‘ਚ ਬੀਤੇ ਸ਼ਨੀਵਾਰ ਨੂੰ ਇਕ ਡੇਅਰੀ ‘ਤੇ ਹੋਈ ਚੋਰੀ ਦੇ ਮਾਮਲੇ ਸਬੰਧੀ ਪੁਲਿਸ ਨੇ ਇਕ 17 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਤੜਕੇ 4:00 ਵਜੇ ਦੇ ਕਰੀਬ, ਪੁਲਿਸ ਨੂੰ ਗ੍ਰੇਟ ਸਾਊਥ ਰੋਡ ‘ਤੇ ਪਤੇ ‘ਤੇ ਲੁੱਟ ਦੀ ਸੂਚਨਾ ਦਿੱਤੀ ਗਈ ਸੀ।” ਨਕਾਬਪੋਸ਼ ਅਪਰਾਧੀਆਂ ਦੇ ਗਰੁੱਪ ਵੱਲੋਂ ਇਮਾਰਤ ਵਿੱਚ ਦਾਖਲ ਹੋਣ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਸੀ ਅਤੇ ਦੁਕਾਨ ਤੋ ਕਾਫੀ ਸਾਮਾਨ ਚੋਰੀ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 17-ਸਾਲਾ ਨੌਜਵਾਨ ਨੂੰ 10 ਜਨਵਰੀ ਨੂੰ ਮੈਨੂਕਾਉ ਯੂਥ ਕੋਰਟ ਵਿੱਚ ਚੋਰੀ ਦੇ ਦੋਸ਼ ਹੇਠ ਪੇਸ਼ ਕੀਤਾ ਜਾਵੇਗਾ।