Home » ਕੈਂਟਰਬਰੀ ‘ਚ ਅੱਜ ਫਿਰ ਉਸ ਸੜਕ ‘ਤੇ ਹੋਇਆ ਹਾਦਸਾ ਜਿੱਥੇ ਕੱਲ੍ਹ ਹੋ ਗਈ ਸੀ ਦੋ ਲੋਕਾਂ ਦੀ ਮੌ.ਤ…
Home Page News • New Zealand Local News • NewZealand

ਕੈਂਟਰਬਰੀ ‘ਚ ਅੱਜ ਫਿਰ ਉਸ ਸੜਕ ‘ਤੇ ਹੋਇਆ ਹਾਦਸਾ ਜਿੱਥੇ ਕੱਲ੍ਹ ਹੋ ਗਈ ਸੀ ਦੋ ਲੋਕਾਂ ਦੀ ਮੌ.ਤ…

Spread the news

ਆਕਲੈਂਡ (ਬਲਜਿੰਦਰ ਸਿੰਘ) ਦੁਪਹਿਰ ਕੈਂਟਰਬਰੀ ਵਿੱਚ ਵਾਈਕੁਕੂ ਬੀਚ ਰੋਡ ਦੇ ਨੇੜੇ ਮੇਨ ਨਾਰਥ ਰੋਡ ‘ਤੇ ਦੋ ਵਾਹਨਾਂ ਦੇ ਹਾਦਸੇ ਦੇ ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਦੱਸ ਦਈਏ ਕਿ ਇਹ ਉਹ ਹੀ ਰੋਡ ਹੈ ਜਿੱਥੇ ਕੱਲ੍ਹ ਇੱਕ ਵਾਪਰੇ ਵੱਖਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ।ਅੱਜ ਵਾਲਾ ਹਾਦਸਾ ਕੱਲ੍ਹ ਦੇ ਹਾਦਸੇ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ‘ਤੇ ਹੈ।ਪੁਲਿਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅੱਜ ਦੀ ਦੁਰਘਟਨਾ ਦੁਪਹਿਰ 2.46 ਵਜੇ ਵਾਪਰੀ ਹੈ।