Home » ਪੰਜਾਬ ਪੁਲਿਸ ਦੀ ਬੱਸ ਦਾ ਭਿਆਨਕ ਐਕਸੀਡੈਂਟ, ASI ਰੈਂਕ ਦੇ 4 ਮੁਲਾਜ਼ਮਾਂ ਦੀ ਮੌ+ਤ
Home Page News • India • India News

ਪੰਜਾਬ ਪੁਲਿਸ ਦੀ ਬੱਸ ਦਾ ਭਿਆਨਕ ਐਕਸੀਡੈਂਟ, ASI ਰੈਂਕ ਦੇ 4 ਮੁਲਾਜ਼ਮਾਂ ਦੀ ਮੌ+ਤ

Spread the news

ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਕਸਬਾ ਐਮਾ ਮਾਂਗਟ ਨੈਸ਼ਨਲ ਹਾਈਵੇ ‘ਤੇ ਅੱਜ ਸਵੇਰੇ 6 ਵਜੇ ਦੇ ਕਰੀਬ ਇੱਕ ਭਿਆਨਕ ਹਾਦਸਾ ਵਪਾਰ ਗਿਆ ਜਿਸ ‘ਚ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਅਸਲ ‘ਚ ਜਲੰਧਰ ਤੋਂ ਆ ਰਹੀ ਪੰਜਾਬ ਪੁਲਿਸ ਦੀ ਬੱਸ ਇਕ ਖੜ੍ਹੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿਚ ASI ਰੈਂਕ ਦੇ 4 ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਬੱਸ ਜਲੰਧਰ ਪੀਏਪੀ ਤੋਂ ਗੁਰਦਾਸਪੁਰ ਜਾ ਰਹੀ ਸੀ।

ਬੱਸ ਵਿਚ ਮਹਿਲਾ ਮੁਲਾਜ਼ਮ ਵੀ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਟਰਾਲੇ ਦੇ ਵਿਚ ਧਸ ਗਈ। ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ।