Home » ਵਿਵੇਕ ਰਾਮਾਸਵਾਮੀ ਲੰਬੇ ਸਮੇਂ ਤੱਕ ਮੇਰੇ ਨਾਲ ਕੰਮ ਕਰੇਗਾ-ਟਰੰਪ…
Home Page News India World World News

ਵਿਵੇਕ ਰਾਮਾਸਵਾਮੀ ਲੰਬੇ ਸਮੇਂ ਤੱਕ ਮੇਰੇ ਨਾਲ ਕੰਮ ਕਰੇਗਾ-ਟਰੰਪ…

Spread the news

 ਭਾਰਤੀ ਮੂਲ ਦੇ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਇਸ ਸਾਲ ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਦੌੜ ਵਿੱਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਅਤੇ ਡੋਨਾਲਡ ਟਰੰਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਿਸ ਕਾਰਨ ਟਰੰਪ ਦੇ ਸਮਰਥਕਾਂ ਦੇ ਨਾਲ-ਨਾਲ ਖੁਦ ਟਰੰਪ ਵੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਵਿਵੇਕ ਰਾਮਾਸਵਾਮੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਵਿਵੇਕ ਦਾ ਸਮਰਥਨ ਦਿਖਾ ਰਿਹਾ ਹੈ ਕਿ ਉਹ ਮੇਰੇ ਨਾਲ ਲੰਬੇ ਸਮੇਂ ਤੱਕ ਕੰਮ ਕਰਨ ਜਾ ਰਹੇ ਹਨ।ਅਮਰੀਕਾ ਵਿੱਚ ਚੋਣਾਂ ਦੀ ਪ੍ਰਕਿਰਿਆ ਚਾਰ ਪੜਾਵਾਂ ਵਿੱਚ ਸ਼ੁਰੂ ਹੋ ਚੁੱਕੀ ਹੈ। ਦੂਜੇ ਪਾਸੇ ਰਿਪਬਲਿਕਨ ਅਤੇ ਡੈਮੋਕਰੇਟ ਪਾਰਟੀਆਂ ਵਿੱਚ ਵੀ ਉਮੀਦਵਾਰਾਂ ਦੀ ਚੋਣ ਲਈ ਅੰਦਰੂਨੀ ਚੋਣਾਂ ਚੱਲ ਰਹੀਆਂ ਹਨ। ਆਇਓਵਾ ਸੂਬੇ ‘ਚ ਰਿਪਬਲਿਕਨ ਪਾਰਟੀ ਦੇ ਸਮਰਥਕਾਂ ਨੇ ਡੋਨਾਲਡ ਟਰੰਪ ਨੂੰ ਜੇਤੂ ਕਰਾਰ ਦਿੱਤਾ ਹੈ, ਇਸ ਸੂਬੇ ‘ਚ ਚੌਥੇ ਨੰਬਰ ‘ਤੇ ਰਹਿਣ ਵਾਲੇ ਵਿਵੇਕ ਰਾਮਾਸਵਾਮੀ ਨੇ ਬੀਤੇਂ ਦਿਨੀਂ ਆਪਣੀ  ਉਮੀਦਵਾਰੀ ਵਾਪਸ ਲੈ ਕੇ ਟਰੰਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।  ਇਸ ਤੋਂ ਬਾਅਦ ਅਮਰੀਕਾ ਦੇ ਨਿਊ ਹੈਂਪਸ਼ਾਇਰ ਸੂਬੇ ‘ਚ ਆਯੋਜਿਤ ਇਕ ਰੈਲੀ ‘ਚ ਟਰੰਪ ਅਤੇ ਰਾਮਾਸਵਾਮੀ ਵਿਚਾਲੇ ਮੁਲਾਕਾਤ ਹੋਈ ਅਤੇ ਟਰੰਪ ਨੇ ਵਿਵੇਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਵੇਕ ਮੇਰੇ ਨਾਲ ਲੰਬੇ ਸਮੇਂ ਤੱਕ ਕੰਮ ਕਰੇਗਾ ਅਤੇ ਇਸ ਦਾ ਸਮਰਥਨ ਮਿਲਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ।ਦੂਜੇ ਪਾਸੇ ਵਿਵੇਕ ਦਾ ਕਹਿਣਾ ਹੈ ਕਿ ਅਮਰੀਕਾ ਦੇ ਕੋਲ ਟਰੰਪ ਤੋਂ ਬਿਹਤਰ ਕੋਈ ਵਿਕਲਪ ਨਹੀਂ ਹੈ ਜੋ ਅਮਰੀਕਾ ਫਸਟ ਦੀ ਨੀਤੀ ‘ਤੇ ਵਿਸ਼ਵਾਸ ਕਰਦਾ ਹੈ ਅਤੇ ਲੋਕਾਂ ਨੂੰ ਟਰੰਪ ਦਾ ਸਮਰਥਨ ਕਰਨਾ ਚਾਹੀਦਾ ਹੈ।ਅਤੇ  ਟਰੰਪ 21ਵੀਂ ਸਦੀ ਦੇ ਮਹਾਨ ਰਾਸ਼ਟਰਪਤੀ ਹੋਣਗੇ।