ਵਾਈਕਾਟੋ ਸ਼ਹੀਦੇ ਆਜਮ ਭਗਤ ਸਿੰਘ ਟ੍ਰਸਟ ਹਮਿਲਟਨ ਨੇ ਨਵੇ ਸਾਲ ਦੀਆਂ ਪੰਜਾਬੀ ਕਲਾਸ,ਗਿੱਧੇ-ਭੰਗੜੇ ਅਤੇ ਦਸਤਾਰ ਸਿਖਲਾਈ ਕਲਾਸਾਂ ਦੀ ਸ਼ੁਰੂਆਤ ਬੀਤੀ ਦਿਨੀਂ ਕਿੰਗ ਸਟ੍ਰੀਟ ਹਮਿਲਟਨ ‘ਚ ਸਥੀਤ ਹਾਲ ਵਿੱਚ ਰੱਖੇ ਗਏ ਲੋਹੜੀ ਦੇ ਸਮਾਗਮ ਦੌਰਾਨ ਕੀਤੀ ਗਈ।ਵੱਡੀ ਗਿਣਤੀ ਵਿੱਚ ਹਾਜ਼ਰ ਬੱਚਿਆਂ ਤੋਂ ਲੋਹੜੀ ਨਾਲ ਸਬੰਧਤ ਸਵਾਲ ਜਵਾਬ ਪੁੱਛੇ ਗਏ ਜੋ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤੇ ਇਸ ਦੇ ਨਾਲ ਹੀ ਬੱਚਿਆਂ ਦੇ ਲੋਹੜੀ ਨਾਲ ਸਬੰਧਤ ਡਰਾਇੰਗ ਮੁਕਾਬਲੇ ਕਰਵਾਏ ਗਏ
ਸ਼ਮਿੰਦਰ ਸਿੰਘ ਗੁਰਾਇਆਂ ਨੇ ਲੋਹੜੀ ਦਾ ਗੀਤ ਗਾਇਆ ਜਿਸ ਤੇ ਦਰਸ਼ਕਾਂ ਨੇ ਤਾੜੀਆਂ ਨਾਲ ਸਾਥ ਦਿੱਤਾ ਬੱਚਿਆਂ ਨੇ ਲੋਹੜੀ ਦੇ ਗੀਤ ਗਾ ਕੇ ਲੋਹੜੀ ਮੰਗੀਂ ਤੇ ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਤੇ ਸ ਦਿਲਬਾਗ ਸਿੰਘ,ਸ ਬਲਵੰਤ ਸਿੰਘ,ਸੁੱਖਮੰਦਰ ਸਿੰਘਨੇ ਬੱਚਿਆਂ ਨੂੰ ਲੋਹੜੀਦੇ ਵਾਉਚਰ ਦਿੱਤੇ ਗਏ ਸੰਦੀਂਪ ਕੋਰ ਸੰਧੂ,ਹਰਜੀਤ ਕੌਰ ਤੇ ਰੀਹਾ ਸੂਦ ਨੇ ਸਟੇਜ ਆਈਟੱਮਜ ਦੀ ਤਿਆਰੀ ਬਹੁੱਤ ਹੀ ਵਧੀਆ ਤਰੀਕੇ ਨਾਲ ਕੀਤੀ ਸੀ ਹਾਜ਼ਰ ਦਰਸ਼ਕਾਂ ਕੋਲੋ ਵੀ ਲੋਹੜੀ ਦੇ ਇੱਤਿਹਾਸ ਵਾਰੇ ਸੰਦੀਪ ਕੌਰ ਸੰਧੂ ਨੇ ਸਵਾਲ ਜਵਾਬ ਪੁੱਛੇ ਗਏ ਬੱਚਿਆਂ ਦੇ ਡਰਾਇੰਗ ਮੁਕਾਬਲਿਆਂ ਵਾਰੇ ਹਰਜੀਤ ਕੋਰ ਤੇ ਰੀਹਾ ਸੂਦ ਨੇ ਦਰਸ਼ਕਾਂ ਨਾਲ ਪੇਟਿੰਗਜ ਸਾਝੀਆਂ ਕੀਤੀਆ ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਰਾਹੋਂ ਵੱਲੋਂ ਨਵੇਂ ਸਾਲ ਅਤੇ ਲੋਹੜੀ ਦੀਆਂ ਮੁਬਾਰਕਾਂ ਦਿੰਦਿਆਂ ਨਵੇ ਸਾਲ ਵਿੱਚ ਪੂਰੀ ਤਿਆਰੀ ਤੇ ਨਵੇਂ ਨਿਵੇਕਲੇ ਅੰਦਾਜ਼ ਵਿੱਚ ਸਰਗਰਮੀਂਆ ਕਰਵਾਈਆਂ ਜਾਣਗੀਆਂ ਅੱਜ ਦੇ ਸਮਾਗਮ ਨੂੰ ਕਾਮਯਾਬ ਕਰਨ ਲਈ ਹਰਜੀਤ ਕੌਰਛੀਨਾ,ਸੰਦੀਪ ਕੌਰ ਸੰਧੂ ,ਰੀਹਾ ਸੂਦ,ਸੰਦੀਪ ਕਲਸੀ,ਹਰਗੁਣਜੀਤ ਸਿੰਘ, ਕੁੱਲਵਿੰਦਰ ਸਿੰਘ ਦਿਉਲ,ਮਨਦੀਪ ਬਰਾੜ,ਹਰੀਸ਼ ਬਿਰਲਾ,ਹਰਬੰਸ ਸਿੰਘਪੁਰੀਆ,ਸਰਵਜੀਤ ਸਿੰਘ,ਹਰਦੀਪ ਸਿੰਘ ਸਿੱਮਰਤ ਕੋਰ ਗੁਰਾਇਆਂ ਆਦਿ ਨੇ ਸੱਖਤ ਮਿੱਹਨਤ ਕੀਤੀ ਟਰੱਸਟ ਦੀ ਗਿੱਧੇ ਦੀ ਟੀਮ ਦੀਆਂ ਕੁੜੀਆਂ ਨੇ ਲੋਹੜੀ ਦੇ ਗੀਤਾਂ ਤੇ ਗਿੱਧਾ ਪਾਕੇ ਦਰਸ਼ਕਾਂ ਦਾ ਮਨਮੋਹ ਲਿਆ ਸਾਰੇ ਹਾਜ਼ਰ ਦਰਸ਼ਕਾਂ ਤੇ ਬੱਚਿਆਂ ਨੂੰ ਰੇੜੀਆ ਤੇ ਮੂੰਗਫਲੀ ਦਿੱਤੀ ਗਈ ਅੰਤ ਵਿੱਚ ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਰਾਹੋਂ ਵੱਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਨ ਉਪਰੰਤ ਸਮਾਗਮ ਦੀ ਸਮਾਪਤੀ ਕੀਤੀ ਗਈ