ਆਕਲੈਂਡ (ਬਲਜਿੰਦਰ ਸਿੰਘ) ਵੈਲਿੰਗਟਨ ਸੈਂਟਰਲ ਪੁਲਿਸ ਸਟੇਸ਼ਨ ਵਿੱਚ ਇੱਕ ਔਰਤ ਦੀ ਹਿਰਾਸਤ ਵਿੱਚ ਮੌਤ ਹੋ ਗਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਰਾਤ ਔਰਤ 2.40 ਵਜੇ ਸੈੱਲਾਂ ਵਿੱਚ ਗੈਰ-ਜਵਾਬਦੇਹ ਪਾਈ ਗਈ।ਮੌਕੇ ‘ਤੇ ਔਰਤ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਉਸ ਦੀ ਮੌਤ ਹੋ ਗਈ ਗਈ।ਦੱਸਿਆ ਜਾ ਰਿਹਾ ਹੈ ਕਿ ਔਰਤ ਖਿਲਾਫ ਜਾਰੀ ਵਾਰੰਟਾਂ ਦੇ ਚਲਦੇ ਉਸ ਨੂੰ ਸ਼ਨੀਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ।ਔਰਤ ਦੀ ਮੌਤ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੈਲਿੰਗਟਨ ਸੈਂਟਰਲ ਪੁਲਿਸ ਸਟੇਸ਼ਨ ਵਿੱਚ ਪੁਲਿਸ ਹਿਰਾਸਤ ‘ਚ ਇੱਕ ਔਰਤ ਦੀ ਹੋਈ ਮੌਤ…
