Home » ED ਦੀ ਰਡਾਰ ‘ਤੇ ਮੁੜ ਆਏ ਸਾਬਕਾ CM ਭੁਪਿੰਦਰ ਹੁੱਡਾ, 14 ਦਿਨਾਂ ‘ਚ ਦੂਜੀ ਵਾਰ ਹੋਈ ਪੁੱਛਗਿੱਛ…
Home Page News India India News

ED ਦੀ ਰਡਾਰ ‘ਤੇ ਮੁੜ ਆਏ ਸਾਬਕਾ CM ਭੁਪਿੰਦਰ ਹੁੱਡਾ, 14 ਦਿਨਾਂ ‘ਚ ਦੂਜੀ ਵਾਰ ਹੋਈ ਪੁੱਛਗਿੱਛ…

Spread the news

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਮੁੜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਰਡਾਰ ‘ਤੇ ਆ ਗਏ ਹਨ। ਮਾਨੇਸਰ ਲੈਂਡ ਡੀਲ ਮਾਮਲੇ ਵਿਚ ਹੁੱਡਾ ਤੋਂ 14 ਦਿਨਾਂ ਬਾਅਦ ਇਹ ਦੂਜੀ ਵਾਰ ਪੁੱਛਗਿੱਛ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਪੁੱਛਗਿੱਛ ‘ਚ ਜਾਂਚ ਦੌਰਾਨ ਕਈ ਸਵਾਲਾਂ ਦੇ ਜਵਾਬ ਭੁਪਿੰਦਰ ਹੁੱਡਾ ਨੇ ਸਹੀ ਨਹੀਂ ਦਿੱਤੇ ਸਨ, ਜਿਸ ਲਈ ਉਨ੍ਹਾਂ ਨੂੰ ਮੁੜ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 17 ਜਨਵਰੀ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ  ਹੁੱਡਾ ਤੋਂ ਈਡੀ ਨੇ ਪੁੱਛਗਿੱਛ ਕੀਤੀ ਸੀ। ਇਹ ਪੁੱਛ-ਗਿੱਛ 2004-07 ਦੌਰਾਨ ਮਾਨੇਸਰ ‘ਚ ਜ਼ਮੀਨ ਐਕਵਾਇਰ ‘ਚ ਬੇਨਿਯਮੀਆਂ ਨੂੰ ਲੈ ਕੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸੰਬੰਧ ‘ਚ ਕੀਤੀ ਗਈ। ਜ਼ਮੀਨ ਐਕਵਾਇਰ ਦੇ ਇਸ ਮਾਮਲੇ ‘ਚ ਕਈ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨਾਲ ਲਗਭਗ 1,500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਏਜੰਸੀ ਨੇ ਹਰਿਆਣਾ ਪੁਲਸ ਦੀ ਇਕ ਐੱਫ.ਆਈ.ਆਰ. ਦੇ ਆਧਾਰ ‘ਤੇ ਸਤੰਬਰ 2016 ‘ਚ ਜ਼ਮੀਨ ਘਪਲੇ ‘ਚ ਪੀ.ਐੱਮ.ਐੱਲ.ਏ. ਦੇ ਅਧੀਨ ਮਾਮਲਾ ਦਰਜ ਕੀਤਾ ਸੀ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੀ ਇਸ ਮਾਮਲੇ ‘ਚ ਜਾਂਚ ਕਰ ਰਹੀ ਹੈ।