Home » ਅਮਰੀਕਾ ‘ਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ  ਮਿਲੀ ਲਾਸ਼
Home Page News India World World News

ਅਮਰੀਕਾ ‘ਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ  ਮਿਲੀ ਲਾਸ਼

Spread the news

ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਨੇ ਹਲਚਲ ਮਚਾ ਕੇ ਰੱਖ ਦਿੱਤੀ ਹੈ। ਦੱਸਣਯੋਗ ਹੈ ਕਿ ਬੀਤੇਂ ਦਿਨੀਂ ਇਕ 25 ਸਾਲਾ ਹਰਿਆਣਾ ਨਾਲ ਸਬੰਧਤ ਇਕ  ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦਾ ਜਾਰਜੀਆ ਸੂਬੇ ਦੇ ਸ਼ਹਿਰ  ਲਿਥੋਨੀਆ ‘ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਅਤੇ  ਇੱਕ ਹਮਲਾਵਰ ਨੇ  ਸੈਣੀ ਦੇ ਸਿਰ ‘ਤੇ ਹਥੌੜੇ ਨਾਲ 50 ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਇਸ ਘਟਨਾ ਨੂੰ ਭੁਲਾਇਆ ਜਾਵੇ, ਅਮਰੀਕਾ ਵਿੱਚ ਇੱਕ ਹੋਰ ਵਿਦਿਆਰਥੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇੰਡੀਆਨਾ ਰਾਜ ਦੀ ਪਰਡਿਊ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਇਕ  ਭਾਰਤੀ ਵਿਦਿਆਰਥੀ ਨੀਲ ਆਚਾਰੀਆ ਦੀ ਮੌਤ ਹੋ ਗਈ ਹੈ।ਜੋ ਜੌਹਨ ਮਾਰਟਿਨਸਨ ਆਨਰਜ਼ ਕਾਲਜ ਵਿੱਚ ਕੰਪਿਊਟਰ ਸਾਇੰਸ ਅਤੇ ਡੇਟਾ ਸਾਇੰਸ ਵਿੱਚ ਮਾਸਟਰਜ਼ ਕਰ ਰਿਹਾ ਸੀ। ਨੀਲ ਆਚਾਰੀਆ ਲੰਘੇਂ ਐਤਵਾਰ ਤੋਂ ਲਾਪਤਾ ਸੀ।  ਹਾਲਾਂਕਿ, ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕੈਂਪਸ ਤੋਂ ਗਾਇਬ ਹੋਏ ਅਚਾਰੀਆ ਦੀ ਮੌਤ ਹੋ ਗਈ ਸੀ। ਅਤੇ ਉਸ ਦੀ ਲਾਸ਼ ਐਤਵਾਰ ਨੂੰ ਸਵੇਰੇ 10:30 ਵਜੇ ਕੈਂਪਸ ਵਿੱਚ ਮੌਰੀਸ ਜੇ. ਜ਼ੁਕਾਰੋ ਲੈਬਾਰਟਰੀਜ਼ ਦੇ ਨੇੜੇ ਮਿਲੀ। ਲਾਸ਼ ਕੋਲੋਂ ਮਿਲੀ ਉਸ ਦੀ ਆਈ.ਡੀ. ਦੇ ਆਧਾਰ ‘ਤੇ ਉਸ ਦੀ ਪਛਾਣ ਹੋਈ।ਪ੍ਰੋਡਿਊਸਰ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਕ੍ਰਿਸ ਕਲਿਫਟਨ ਨੇ ਵੀ ਨੀਲ ਆਚਾਰੀਆ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਪਰ ਸ਼ੱਕ ਹੈ ਕਿ ਨੀਲ ਆਚਾਰੀਆ ਦੀ ਹੱਤਿਆ ਕਿਸੇ ਨੇ ਕੀਤੀ ਹੋ ਸਕਦੀ ਹੈ। ਪੁਲਿਸ ਇਸ ਦੀ ਜਾਂਚ ਵੀ  ਕਰ ਰਹੀ ਹੈ। ਦੂਜੇ ਪਾਸੇ ਅਮਰੀਕਾ ਵਿੱਚ 10 ਦਿਨਾਂ ਦੇ ਅੰਦਰ ਦੋ ਭਾਰਤੀ ਵਿਦਿਆਰਥੀਆਂ ਦੀ ਜਾਨ ਚਲੀ ਗਈ। ਐਤਵਾਰ ਨੂੰ ਨੀਲ ਅਚਾਰੀਆ ਦੀ ਮਾਂ ਨੇ  ਗੌਰੀ ਅਚਾਰੀਆ ਨੇ ਇੰਸਟਾਗ੍ਰਾਮ ਦੇ ਜ਼ਰੀਏ ਆਪਣੇ ਬੇਟੇ ਦਾ ਪਤਾ ਲਗਾਉਣ ਦੀ ਅਪੀਲ ਕੀਤੀ ਉਹਨਾਂ ਦੱਸਿਆ ਕਿ ਉਹ 28 ਜਨਵਰੀ ਤੋ ਲਾਪਤਾ ਹੈ।ਅਤੇ ਬੇਟਾ ਨੀਲ ਅਮਰੀਕਾ ਵਿੱਚ ਪਰਡਿਊ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਹੈ।ਉਸ ਨੂੰ ਅਤੇ ਉਸ ਨੂੰ ਆਖਰੀ ਵਾਰ ਉਬੇਰ ਡਰਾਈਵਰ ਦੁਆਰਾ ਦੇਖਿਆ ਗਿਆ ਸੀ ਜਿਸ ਨੇ ਉਸਨੂੰ ਪਰਡਿਊ ਯੂਨੀਵਰਸਿਟੀ ਵਿੱਚ ਛੱਡ ਦਿੱਤਾ ਸੀ।