Home » ਪਾਪਾਕੁਰਾ ‘ਚ ਚੋਰੀ ਦੀ ਕਾਰ ਵਿੱਚ ਪੁਲਿਸ ਤੋਂ ਭੱਜਣ ਵਾਲੇ ਪੰਜ ਬੱਚੇ ਪੁਲਿਸ ਨੇ ਕੀਤੇ ਕਾਬੂ…
Home Page News • New Zealand Local News • NewZealand

ਪਾਪਾਕੁਰਾ ‘ਚ ਚੋਰੀ ਦੀ ਕਾਰ ਵਿੱਚ ਪੁਲਿਸ ਤੋਂ ਭੱਜਣ ਵਾਲੇ ਪੰਜ ਬੱਚੇ ਪੁਲਿਸ ਨੇ ਕੀਤੇ ਕਾਬੂ…

Spread the news

ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਦੇ ਪਾਪਾਕੁਰਾ ਵਿੱਚ ਬੀਤੀ ਰਾਤ ਦੋ ਚੋਰੀਸ਼ੁਦਾ ਕਾਰਾਂ ਆਪਸ ਵਿੱਚ ਟਕਰਾਉਣ ਤੋਂ ਬਾਅਦ ਪੁਲਿਸ ਨੇ ਪੰਜ ਬੱਚਿਆਂ ਨੂੰ ਹਿਰਾਸਤ ਲਿਆ ਹੈ।ਕਾਉਂਟੀਜ਼ ਮੈਨੂਕਾਉ ਸਾਊਥ ਏਰੀਆ ਪ੍ਰੀਵੈਨਸ਼ਨ ਮੈਨੇਜਰ ਇੰਸਪੈਕਟਰ ਮੈਟ ਹੋਇਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਰਾਤ 11.34 ਵਜੇ ਦੇ ਕਰੀਬ ਬਟਾਲੀਅਨ ਡਰਾਇਵ ਏਰੀਆ ਵਿੱਚ ਬੁਲਾਇਆ ਗਿਆ ਜਦੋਂ ਜਨਤਾ ਦੇ ਇੱਕ ਮੈਂਬਰ ਨੇ ਦੋ ਵਾਹਨਾਂ ਨੂੰ ਖ਼ਤਰਨਾਕ ਢੰਗ ਨਾਲ ਚਲਾਉਂਦੇ ਹੋਏ ਅਤੇ “ਇੱਕ ਦੂਜੇ ਨਾਲ ਟਕਰਾਦੇ ਹੋਏ” ਦੇਖਿਆ।ਪੁਲਿਸ ਨੇ ਕਿਹਾ ਮੌਕੇ ਤੋ ਭੱਜੇ ਇਹਨਾਂ ਅਪਰਾਧੀਆਂ ਨੂੰ ਬਾਅਦ ਵਿੱਚ ਪੁਲਿਸ ਈਗਲ ਹੈਲੀਕਾਪਟਰ ਦੀ ਮਦਦ ਨਾਲ ਟਾਕਾਨਿਨੀ ‘ਚ ਏਅਰਫੀਲਡ ਰੋਡ ‘ਤੇ ਕਾਬੂ ਕਰ ਲਿਆ ਗਿਆ।ਅਪਰਾਧੀਆਂ, ਜਿਨ੍ਹਾਂ ਦੀ ਉਮਰ 11 ਤੋ 13 ਦੇ ਵਿਚਕਾਰ ਹੈ, ਸਾਰਿਆਂ ਨੂੰ ਯੂਥ ਏਡ ਲਈ ਭੇਜਿਆ ਜਾਵੇਗਾ।