Home » PM ਮੋਦੀ ਦੀ ਗਰੰਟੀ, ‘ਬੇਰੋਜ਼ਗਾਰੀ ਦੀ ਗਰੰਟੀ’ ਹੈ: ਪ੍ਰਿਅੰਕਾ ਗਾਂਧੀ…
Home Page News India India News

PM ਮੋਦੀ ਦੀ ਗਰੰਟੀ, ‘ਬੇਰੋਜ਼ਗਾਰੀ ਦੀ ਗਰੰਟੀ’ ਹੈ: ਪ੍ਰਿਅੰਕਾ ਗਾਂਧੀ…

Spread the news

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬੇਰੋਜ਼ਗਾਰੀ ਨੂੰ ਲੈ ਕੇ ਹਮਲਾ ਬੋਲਦੇ ਹੋਏ ਕਿਹਾ ਕਿ ਉਹ ਚੋਣਾਂ ਆਉਂਦੇ ਹੀ ਗਾਰੰਟੀ ਦੀ ਗੱਲ ਕਰਨ ਲੱਗਦੇ ਹਨ ਪਰ ਸੱਚਾਈ ਇਹ ਹੈ ਕਿ ਮੋਦੀ ਰੋਜ਼ਗਾਰ ਦੀ ਗਰੰਟੀ ਨਹੀਂ ਸਗੋਂ ਬੇਰੋਜ਼ਗਾਰੀ ਦੀ ਗਰੰਟੀ ਹਨ। ਵਾਡਰਾ ਨੇ ਕਿਹਾ, ‘ਅੰਕੜਿਆਂ ਮੁਤਾਬਕ ਦੇਸ਼ ‘ਚ ਕਰੀਬ 30 ਲੱਖ ਸਰਕਾਰੀ ਅਸਾਮੀਆਂ ਖਾਲੀ ਹਨ। ਸਾਡੇ ਕਰੋੜਾਂ ਨੌਜਵਾਨ ਨੌਕਰੀਆਂ ਦੀ ਉਡੀਕ ਕਰ ਰਹੇ ਹਨ ਪਰ ਪਿਛਲੇ 10 ਸਾਲਾਂ ‘ਚ ਭਾਜਪਾ ਸਰਕਾਰ ਨੇ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਦਿਖਾਵੇ ਦੇ ਸਿਵਾਏ ਕੁਝ ਨਹੀਂ ਕੀਤਾ। ਪ੍ਰਿਅੰਕਾ ਨੇ ਅੱਗੇ ਕਿਹਾ ਕਿ ਜੁਲਾਈ 2022 ‘ਚ ਸਰਕਾਰ ਨੇ ਸੰਸਦ ਨੂੰ ਦੱਸਿਆ ਸੀ ਕਿ 8 ਸਾਲਾਂ ‘ਚ 22 ਕਰੋੜ ਨੌਜਵਾਨਾਂ ਨੇ ਨੌਕਰੀਆਂ ਲਈ ਅਰਜ਼ੀਆਂ ਦਿੱਤੀਆਂ ਪਰ ਸਿਰਫ਼ 7 ਲੱਖ ਨੌਜਵਾਨਾਂ ਨੂੰ ਹੀ ਨੌਕਰੀਆਂ ਮਿਲੀਆਂ। ਭਾਵ ਲਗਭਗ 21.93 ਕਰੋੜ ਯੋਗ ਨੌਜਵਾਨ ਬੇਰੁਜ਼ਗਾਰ ਰਹਿ ਗਏ। ਸਾਲਾਨਾ ਦੋ ਕਰੋੜ ਨੌਕਰੀਆਂ ਦਾ ਵਾਅਦਾ ਕਰਨ ਵਾਲੀ ਭਾਜਪਾ ਸਰਕਾਰ ਨਾ ਤਾਂ ਮੌਜੂਦਾ ਨੌਕਰੀਆਂ ਦੇ ਸਕੀ ਅਤੇ ਨਾ ਹੀ ਨਵੀਆਂ ਨੌਕਰੀਆਂ ਪੈਦਾ ਕਰ ਸਕੀ। ਪ੍ਰਧਾਨ ਮੰਤਰੀ ਚੋਣਾਂ ਵਿਚ ਗਰੰਟੀ ਦਿੰਦੇ ਹਨ। ਅਸਲ ਵਿਚ ਇਨ੍ਹਾਂ ਦੀ ਗਰੰਟੀ ਹੀ ਬੇਰੁਜ਼ਗਾਰੀ ਦੀ ਗਰੰਟੀ ਹੈ।