Home » ਭਾਰਤ-ਕੈਨੇਡਾ ਵਿਚਾਲੇ ਮੁੜ ਵੱਧ ਸਕਦਾ ਤਣਾਅ, ਲਾਇਆ ਚੋਣਾਂ ‘ਚ ਦਖਲ ਦੇਣ ਦਾ ਦੋਸ਼…
Home Page News India World World News

ਭਾਰਤ-ਕੈਨੇਡਾ ਵਿਚਾਲੇ ਮੁੜ ਵੱਧ ਸਕਦਾ ਤਣਾਅ, ਲਾਇਆ ਚੋਣਾਂ ‘ਚ ਦਖਲ ਦੇਣ ਦਾ ਦੋਸ਼…

Spread the news

ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਖ਼ਤਮ ਹੋਣ ਦੀ ਥਾਂ ਮੁੜ ਵੱਧ ਸਕਦਾ ਹੈ, ਕਿਉਂਕਿ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੇ ਵਿਵਾਦ ‘ਚ ਇਕ ਨਵਾਂ ਅਧਿਆਏ ਜੁੜ ਗਿਆ ਹੈ। ਕੈਨੇਡਾ ਨੇ ਮੁੜ ਭਾਰਤ ‘ਤੇ ਬੇਬੁਨਿਆਦ ਦੋਸ਼ ਲਾਏ ਹਨ। ਕੈਨੇਡਾ ਨੇ ਭਾਰਤ ਨੂੰ ‘ਵਿਦੇਸ਼ੀ ਖਤਰਾ’ ਦੱਸਿਆ ਹੈ। ਕੈਨੇਡਾ ਦੀ ਖੁਫੀਆ ਏਜੰਸੀ ਨੇ ਆਪਣੀ ਰਿਪੋਰਟ ‘ਚ ਭਾਰਤ ‘ਤੇ ਚੋਣਾਂ ‘ਚ ਦਖ਼ਲ ਦੇਣ ਦਾ ਦੋਸ਼ ਲਗਾਇਆ ਹੈ। ਕੈਨੇਡਾ ਨੂੰ ਡਰ ਹੈ ਕਿ ਭਾਰਤ ਉਥੋਂ ਦੀਆਂ ਆਮ ਚੋਣਾਂ ਵਿਚ ਦਖਲ ਦੇ ਸਕਦਾ ਹੈ। ਹੁਣ ਤੱਕ ਭਾਰਤ ਸਰਕਾਰ ਨੇ ਕੈਨੇਡਾ ਦੇ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਹੈ। ਦੱਸ ਦੇਈਏ ਕਿ ‘ਵਿਦੇਸ਼ੀ ਦਖਲਅੰਦਾਜ਼ੀ ਅਤੇ ਚੋਣਾਂ’ ਸਿਰਲੇਖ ਵਾਲੀ ਰਿਪੋਰਟ ਵਿੱਚ ਕੈਨੇਡਾ ਨੇ ਭਾਰਤ ਨੂੰ ਖ਼ਤਰਾ ਦੱਸਿਆ ਹੈ ਅਤੇ ਚੇਤਾਵਨੀ ਦਿੱਤੀ ਕਿ ਵਿਦੇਸ਼ੀ ਦਖਲਅੰਦਾਜ਼ੀ ਕੈਨੇਡਾ ਦੇ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ। ਗਲੋਬਲ ਨਿਊਜ਼ ਦੀ ਇੱਕ ਰਿਪੋਰਟ ਅਨੁਸਾਰ ਵਿਦੇਸ਼ੀ ਦਖਲਅੰਦਾਜ਼ੀ ਰਵਾਇਤੀ ਕੂਟਨੀਤੀ ਤੋਂ ਵੱਖਰੀ ਹੈ, ਕਿਉਂਕਿ ਇਸ ਵਿੱਚ ਲੋਕ ਰਾਇ ਅਤੇ ਨੀਤੀ ਨਿਰਧਾਰਨ ਨੂੰ ਗੁਪਤ ਰੂਪ ਵਿੱਚ ਪ੍ਰਭਾਵਿਤ ਕੀਤਾ ਜਾਂਦਾ ਹੈ ਅਤੇ ਇਸਦੇ ਲਈ ਧੋਖੇ ਦੀ ਵਰਤੋਂ ਕੀਤੀ ਜਾਂਦੀ ਹੈ। ਕੈਨੇਡਾ ਭਾਰਤ ‘ਤੇ ਚੋਣਾਂ ‘ਚ ਦਖਲ ਦੇਣ ਦਾ ਦੋਸ਼ ਚੀਨ ਅਤੇ ਰੂਸ ਤੋਂ ਪਹਿਲਾਂ ਲਗਾਇਆ। ਭਾਰਤ ਤੋਂ ਪਹਿਲਾਂ ਵੀ ਇਹ ਦੋਵੇਂ ਦੇਸ਼ ਕੈਨੇਡਾ ਵੱਲੋਂ ਚੋਣ ਦਖਲਅੰਦਾਜ਼ੀ ਦੇ ਦੋਸ਼ਾਂ ਦਾ ਸਾਹਮਣਾ ਕਰਦੇ ਆ ਰਹੇ ਹਨ। ਜ਼ਿੱਕਰਯੋਗ ਹੈ ਕਿ ਕੈਨੇਡਾ ਨੇ ਇਹ ਇਲਜ਼ਾਮ ਅਜਿਹੇ ਸਮੇਂ ਲਾਇਆ ਹੈ, ਜਦੋਂ ਦੋਵਾਂ ਦੇਸ਼ਾਂ ਵਿਚਾਲੇ ਪਹਿਲਾਂ ਹੀ ਕੂਟਨੀਤਕ ਤਣਾਅ ਸਿਖਰ ‘ਤੇ ਹੈ। ਪਿਛਲੇ ਸਾਲ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਭੂਮਿਕਾ ਬਾਰੇ ਗੱਲ ਕੀਤੀ ਸੀ। ਕੈਨੇਡਾ ਦੀ ਪਾਰਲੀਮੈਂਟ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਅਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਦਰਮਿਆਨ ਸਬੰਧਾਂ ਦੇ ਦੋਸ਼ਾਂ ਦੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਹਨ। ਜਦੋਂ ਭਾਰਤ ਨੇ ਇਸ ਦੋਸ਼ ਦੇ ਜਵਾਬ ਵਿੱਚ ਸਬੂਤ ਮੰਗੇ ਤਾਂ ਕੈਨੇਡਾ ਕੁਝ ਵੀ ਪੇਸ਼ ਨਹੀਂ ਕਰ ਸਕਿਆ।