Home » ਨਿਊਜ਼ੀਲੈਂਡ ‘ਚ ਕਤਲ ਹੋਏ ਗੁਰਜੀਤ ਸਿੰਘ ਦੀ ਮ੍ਰਿਤਕ ਦੇਹ ਭੇਜੀ ਜਾਵੇਗੀ ਪੰਜਾਬ…
Home Page News • India • New Zealand Local News • NewZealand

ਨਿਊਜ਼ੀਲੈਂਡ ‘ਚ ਕਤਲ ਹੋਏ ਗੁਰਜੀਤ ਸਿੰਘ ਦੀ ਮ੍ਰਿਤਕ ਦੇਹ ਭੇਜੀ ਜਾਵੇਗੀ ਪੰਜਾਬ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ )ਪਿਛਲੇ ਦਿਨੀਂ ਨਿਊਜ਼ੀਲੈਂਡ ਦੇ ਸ਼ਹਿਰ ਡੁਨੇਡਿਨ ਪੰਜਾਬੀ ਨੋਜਵਾਨ ਗੁਰਜੀਤ ਸਿੰਘ ਜਿਸ ਨੂੰ ਕਿ ਉਸ ਦੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਸੀ, ਦੀ ਲਾਸ਼ ਨੂੰ ਵਾਪਸ ਪੰਜਾਬ ਭੇਜਣ ਦੀ ਤਿਆਰੀ ਵਿੱਚ ਕ੍ਰਾਈਸਟਚਰਚ ਪਹੁੰਚਾਇਆ ਗਿਆ ਹੈ।ਸਿੰਘ ਦੀ ਹੱਤਿਆ ਦਾ ਦੋਸ਼ੀ 33 ਸਾਲਾ ਤਕਨੀਸ਼ੀਅਨ ਨੂੰ ਬੀਤੀ ਕੱਲ੍ਹ ਡੁਨੇਡਿਨ ਜ਼ਿਲਾ ਅਦਾਲਤ ‘ਚ ਪੇਸ਼ ਕੀਤਾ ਗਿਆ।ਵਧੇਰੇ ਜਾਣਕਾਰੀ ਦਿੰਦੇ ਪੰਜਾਬੀ ਭਾਈਚਾਰੇ ਦੇ ਆਗੂ ਹਰਜੀਤ ਮੱਗੂ ਨੇ ਦੱਸਿਆ ਕਿ ਉਹ ਭਾਰਤ ਤੋਂ ਨਿਊਜ਼ੀਲੈਂਡ ਆਏ ਸਿੰਘ ਦੇ ਪਿਤਾ ਦਾ ਹਰ ਤਰਫ਼ ਤੋ ਮਦਦ ਕਰ ਰਹੇ ਹਨ।ਮੱਗੂ ਨੇ ਦੱਸਿਆ ਕਿ ਗੁਰਜੀਤ ਸਿੰਘ ਦੀ ਦੇਹ ਨੂੰ ਕੱਲ ਦੁਪਹਿਰ ਕ੍ਰਾਈਸਟਚਰਚ ਲਿਜਾਇਆ ਗਿਆ ਸੀ ਕਿਉਂਕਿ ਪਰਿਵਾਰ ਇਸ ਨੂੰ ਪੰਜਾਬ ਵਾਪਸ ਲਿਆਉਣ ਦੀ ਤਿਆਰੀ ਕਰ ਰਿਹਾ ਹੈ।ਪੀੜਤ ਪਰਿਵਾਰ ਦੀ ਸਹਾਇਤਾ ਕਰਨ ਲਈ ਇੱਕ ਗਿਵਲਿਟਲ ਫੰਡਰੇਜ਼ਿੰਗ ਪੰਨਾ ਵੀ ਸਥਾਪਤ ਕੀਤਾ ਗਿਆ ਹੈ।