ਇਟਲੀ ਦੇ ਹਾਈਵੇ ਨੰਬਰ ਏ22 ਤੇ ਸੰਘਣੀ ਧੁੰਦ ਕਾਰਨ ਕਾਰਪੀ ਸ਼ਹਿਰ ਤੋਂ ਰੈਜੌਲੋ ਦਰਮਿਆਨ ਇੱਕ ਸੜਕ ਹਾਦਸਾ ਵਾਪਰਿਆ। ਮੌਕੇ ਤੇ ਮੌਜੂਦ ਇੱਕ ਜਖਮੀ ਵਿਅਕਤੀ ਨੇ ਦੱਸਿਆ ਕਿ ਸਵੇਰੇ ਤਕਰੀਬਨ 8 ਵਜੇ ਧੁੰਦ ਬਹੁਤ ਜਿਆਦਾ ਸੀ। ਜਿਸ ਕਾਰਨ ਇਕ ਕਾਰ ਅਤੇ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਪਿੱਛੋਂ ਆਉਣ ਵਾਲੀਆਂ ਤਕਰੀਬਨ 100 ਗੱਡੀਆਂ ਇਕ ਤੋਂ ਬਾਅਦ ਇਕ ਆਪਸ ਵਿੱਚ ਟਕਰਾ ਗਈਆਂ। ਇਨੀ ਜਿਆਦਾ ਗਿਣਤੀ ਵਿੱਚ ਗੱਡੀਆਂ ਦੀ ਟੱਕਰ ਹੋਣ ਕਾਰਨ ਬਹੁਤ ਸਾਰੇ ਯਾਤਰੀ ਗੱਡੀਆਂ ਵਿੱਚ ਬਹੁਤ ਬੁਰੀ ਤਰ੍ਹਾਂ ਫਸ ਗਏ ਸਨ ਅਤੇ ਮਦਦ ਲਈ ਗੁਹਾਰ ਲਗਾ ਰਹੇ ਸਨ। ਜਿਨਾਂ ਨੂੰ ਬਚਾਉਣ ਲਈ ਅੱਗ ਬੁਝਾਉਣ ਵਾਲੀਆਂ ਟੀਮਾਂ ਐਮਬੂਲੈਂਸ, ਮੈਡੀਕਲ ਸਹੂਲਤਾਂ ਵਾਲੀਆਂ ਗੱਡੀਆਂ ਮੋਦੇਨਾਂ, ਕਾਰਪੀ,ਰੇਜੋ ਇਮੀਲੀਆ,ਮਾਨਤੋਵਾ,ਗੁਸਤਾਲਾ ਅਤੇ ਸੁਜਾਰਾ ਤੋਂ ਪਹੁੰਚੀਆਂ। ਇਸ ਹਾਦਸੇ ਕਾਰਨ ਨੌਗਾਰੋਲੇ ਰੌਕਾ ਤੋਂ ਕਾਂਪੋਗਲਿਆਨੋ ਤੱਕ ਤਕਰੀਬਨ 70 ਕਿਲੋਮੀਟਰ ਹਾਈਵੇ ਨੂੰ ਬੰਦ ਰੱਖਿਆ ਗਿਆ। ਜੋ ਕਿ ਦੁਪਹਿਰ ਤੋਂ ਬਾਅਦ ਹੌਲੀ ਹੌਲੀ ਖੋਲ ਦਿੱਤਾ ਗਿਆ। ਆਖਰੀ ਖਬਰਾਂ ਮਿਲਣ ਤੱਕ ਇਸ ਹਾਦਸੇ ਵਿੱਚ ਜਖਮੀ ਹੋਣ ਵਾਲਿਆਂ ਦੀ ਗਿਣਤੀ 16 ਤੋਂ 25 ਤੱਕ ਦੱਸੀ ਗਈ।
ਇਟਲੀ ਦੇ ਹਾਈਵੇ A22 ‘ਤੇ ਸੰਘਣੀ ਧੁੰਦ ਕਾਰਨ ਲਗਭਗ 100 ਵਾਹਨਾਂ ਦੀ ਹੋਈ ਟੱਕਰ…
February 6, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,640
- India5,062
- India Entertainment129
- India News3,250
- India Sports227
- KHABAR TE NAZAR3
- LIFE66
- Movies48
- Music84
- New Zealand Local News2,915
- NewZealand3,235
- Punjabi Articules7
- Religion1,103
- Sports216
- Sports214
- Technology32
- Travel55
- Uncategorized56
- World2,320
- World News1,939
- World Sports206












