Home » ਕੈਨੇਡਾ ਵਿੱਚ ਵਾਪਰੇ ਹਾਦਸੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ…
Home Page News • India • India News • World • World News

ਕੈਨੇਡਾ ਵਿੱਚ ਵਾਪਰੇ ਹਾਦਸੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ…

Spread the news

ਕੈਨੇਡੀਅਨ ਪ੍ਰੋਵਿੰਸ ਸਸਕੈਚਵਨ ਦੇ ਸ਼ਹਿਰ ਰੀਜਾਈਨਾ ਵਿਖੇ ਪੰਜਾਬ ਦੇ ਪਿੰਡ ਪੰਜਵੜ ਦੇ ਨੌਜਵਾਨ ਸੁਬੇਗ ਸਿੰਘ ਉਰਫ ਸੋਨੂੰ (33) ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਹੈ, ਨੌਜਵਾਨ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਜੋ ਕਿ 7 ਮਹੀਨੇ ਪਹਿਲਾਂ ਕੈਨੇਡਾ ਆਇਆ ਸੀ। ਬੀਤੇ ਦਿਨੀਂ ਉਸ ਦੀ ਟਰੱਕ ’ਚੋਂ ਭਾਰੀਆਂ ਪੱਥਰ ਦੀਆਂ ਸਲੈਬਾਂ ਉਤਾਰਦੇ ਸਮੇਂ ਵਾਪਰੇ ਹਾਦਸੇ ਜਿਸ ਵਿੱਚ ਉਹ ਸਲੈਬ ਦੇ ਹੇਠਾਂ ਆ ਗਿਆ ਸੀ ਵਿੱਚ ਮੌਤ ਹੋ ਗਈ ਹੈ , ਜਾਣਕਾਰੀ ਮਿਲੀ ਹੈ ਕਿ ਜਦ ਉਹ ਟਰੱਕ ਵਿੱਚ ਲੋਡ ਕੀਤਾ ਸਾਮਾਨ ਸ਼ਿਫਟ ਕਰਨ ਲੱਗਾ ਤਾਂ ਬੈਲਟ ਟੁੱਟਣ ਕਾਰਨ ਟਰੱਕ ਵਿੱਚ ਪਿਆ ਸਾਮਾਨ ਉਸ ਦੇ ਉੱਪਰ ਡਿੱਗ ਪਿਆ।

ਜਾਣਕਾਰੀ ਦਿੰਦਿਆਂ ਮ੍ਰਿਤਕ ਸੁਬੇਗ ਸਿੰਘ ਦੇ ਪਿਤਾ ਮਲਕੀਅਤ ਸਿੰਘ ਵਾਸੀ ਪੰਜਵੜ ਕਲਾਂ ਨੇ ਦੱਸਿਆ ਕਿ ਉਸ ਦਾ ਲੜਕਾ ਸੁਬੇਗ ਸਿੰਘ ਉਰਫ ਸੋਨੂੰ ਉਮਰ 33 ਸਾਲ ਜਿਸ ਨੂੰ ਸੱਤ ਮਹੀਨੇ ਪਹਿਲਾਂ ਉਸਨੇ 25 ਲੱਖ ਰੁਪਿਆ ਕਰਜ਼ਾ ਲੈ ਕੇ ਕੈਨੇਡਾ ਰੋਜ਼ੀ ਰੋਟੀ ਖਾਤਰ ਭੇਜਿਆ ਸੀ। ਸੁਬੇਗ ਸਿੰਘ ਦਾ ਵਿਆਹ ਚਾਰ ਸਾਲ ਪਹਿਲਾਂ ਸ਼ਰਨਪ੍ਰੀਤ ਕੌਰ ਨਾਲ ਹੋਇਆ ਸੀ, ਉਨ੍ਹਾਂ ਦੀ ਤਿੰਨ ਸਾਲ ਦੀ ਬੇਟੀ ਹੈ। ਸੁਬੇਗ ਸਿੰਘ ਦੀਆਂ ਦੋ ਭੈਣਾਂ ਅਤੇ ਦੋ ਭਰਾ ਹਨ। ਕੈਨੇਡਾ ਵਿੱਚ ਟਰੱਕਿੰਗ ਖੇਤਰ ਵਿੱਚ ਵੱਖ-ਵੱਖ ਕਾਰਨਾ ਕਰਕੇ ਵਾਪਰ ਰਹੇ ਹਾਦਸਿਆਂ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਇਸ ਤਰਾਂ ਦੇ ਹਾਦਸਿਆਂ ਵਿੱਚ ਮੌਤਾ ਵੀ ਵੱਧ ਹੋ ਰਹੀਆਂ ਹਨ।